Sports
ਬ੍ਰਾਜ਼ੀਲ ਨੂੰ ਹਰਾ ਅਰਜਨਟੀਨਾ ਨੇ ਕੋਪਾ ਕੱਪ ਦਾ ਜਿੱਤਿਆ ਖਿਤਾਬ

ਮਾਰੀਆ ਦੇ ਸ਼ਾਨਦਾਰ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਪਿਛਲੀ ਜੇਤੂ ਬ੍ਰਾਜ਼ੀਲ ‘ਤੇ 2-1 ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਕੋਪਾ ਕੱਪ 2021 ‘ਤੇ ਕਬਜ਼ਾ ਜਮਾ ਲਿਆ ਹੈ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਅੰਤਿਮ ਵਾਰ 1993 ‘ਚ ਇਹ ਖ਼ਿਤਾਬ ਜਿੱਤਿਆ ਸੀ। ਕੋਪਾ ਕੱਪ ਦੇ 47ਵੇਂ ਐਡੀਸ਼ਨ ਵਿਚ ਇਹ ਅਰਜਨਟੀਨਾ ਦੀ 15ਵੀਂ ਖ਼ਿਤਾਬੀ ਜਿੱਤ ਹੈ। ਇਸ ਦੇ ਨਾਲ ਹੀ ਅਰਜਨਟੀਨਾ ਨੇ ਹੁਣ ਉਰਗਵੇ ਦੀ ਬਰਾਬਰੀ ਕਰ ਲਈ ਹੈ। ਉਮੀਦ ਅਨੁਸਾਰ ਹੀ ਇਹ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਦੁਨੀਆ ਦੇ ਦੋ ਸਿਖਰਲੇ ਖਿਡਾਰੀ ਲਿਓਨੇਲ ਮੈਸੀ ਤੇ ਨੇਮਾਰ ਆਪੋ-ਆਪਣੀ ਟੀਮ ਦੇ ਨਾਲ ਆਹਮੋ-ਸਾਹਮਣੇ ਸਨ। ਸਾਂਬਾ ਦੀ ਧੁਨ ‘ਤੇ ਜਿੱਥੇ ਮੇਜ਼ਬਾਨ ਬ੍ਰਾਜ਼ੀਲ ਦੇ ਖਿਡਾਰੀ ਹਮਲੇ ਬੋਲ ਰਹੇ ਸਨ, ਉੱਥੇ ਹੀ ਦੂਸਰੇ ਪਾਸੇ 14 ਵਾਰ ਦੇ ਚੈਂਪੀਅਨ ਅਰਜਨਟੀਨਾ ਦੇ ਜਾਂਬਾਜ਼ਾ ਵੀ ਉਸੇ ਜੋਸ਼ ਵਿਚ ਜਵਾਬ ਦੇ ਰਹੇ ਸਨ। ਮੈਚ ਦਾ ਪਹਿਲਾ ਗੋਲ ਐਂਜੇਲ ਡੀ ਮਾਰੀਆ ਨੇ 22 ਵੇਂ ਮਿੰਟ ਵਿਚ ਰੋਡਰੀਗੋ ਡੀ ਪਾਲ ਦੇ ਸਹਿਯੋਗ ਨਾਲ ਦਾਗਿਆ ਸੀ। ਇਸ ਤਰ੍ਹਾਂ ਅਰਜਨਟੀਨਾ ਹਾਫ ਟਾਈਮ ਤਕ 1-0 ਨਾਲ ਬੜ੍ਹਤ ਬਣਾਉਣ ‘ਚ ਕਾਮਯਾਬ ਰਿਹਾ। ਹਾਫ ਟਾਈਮ ਤੋਂ ਬਾਅਦ ਪਿਛਲੇ ਜੇਤੂ ਬ੍ਰਾਜ਼ੀਲ ਨੇ ਸਟਾਰ ਖਿਡਾਰੀ ਨੇਮਾਰ ਦੀ ਅਗਵਾਈ ਚ ਮੈਚ ‘ਚ ਵਾਪਸੀ ਲਈ ਕਈ ਜਵਾਬੀ ਹਮਲੇ ਕੀਤੇ ਪਰ ਅਰਜਨਟੀਨਾ ਦੇ ਮੁਸਤੈਦ ਗੋਲਕੀਪਰ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਅਰਜਨਟੀਨਾ ਨੇ ਨਿਰਧਾਰਤ ਸਮੇਂ ਤਕ ਆਪਣੀ ਇਸ ਬੜ੍ਹਤ ਨੂੰ ਬਣਾਈ ਰੱਖਿਆ ਤੇ 15ਵੀਂ ਵਾਰ ਚੈਂਪੀਅਨ ਬਣਿਆ।