Connect with us

News

ਅਰਮੇਨੀਅਨ ਪ੍ਰਧਾਨ ਮੰਤਰੀ ਸਹਿਤ ਘਰ ਦੇ ਸਾਰੇ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

Published

on

ਅਰਮੇਨੀਅਨ ਪ੍ਰਧਾਨ ਮੰਤਰੀ ਨਿਕੋਲ ਨੇ ਕਿਹਾ ਕਿ ਉਸਨੇ ਅਤੇ ਉਸਦੇ ਪਰਿਵਾਰ ਨੇ ਕੋਰੋਨਾ ਜਾਂਚ ਕਾਰਵਾਈ ਜਿਸਦੇ ਵਿੱਚ ਓਹਨਾ ਦੀ ਪਤਨੀ ਅਤੇ 4 ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਨਾਲ ਹੀ ਕਿਹਾ ਕਿ “ਮੇਰੇ ਵਿੱਚ ਕੋਈ ਲੱਛਣ ਨਹੀਂ ਸਨ, ਮੈਂ ਟੈਸਟ ਦੇਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਫਰੰਟਲਾਈਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਿਹਾ ਸੀ “।

ਪ੍ਰਧਾਨ ਮੰਤਰੀ ਨੇ ਨਿਕੋਲ ਤੇ ਪਰਿਵਾਰ ਦੇ ਮੈਬਰਾਂ ਬਾਰੇ ਟਵੀਟ ਕਰਦਿਆਂ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆ ਕਿਹਾ ਕੋਵਿਡ 19 ਦੀ ਮੁਸ਼ਕਿਲ ਘੜੀ ਵਿੱਚ ਅਰਮੇਨੀਅਨ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਯਾਂ ਅਤੇ ਓਹਨਾ ਦੇ ਪਰਿਵਾਰਿਕ ਮੈਂਬਰਾਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮਹਾਮਾਰੀ ਦੀ ਇਸ ਲੜਾਈ ਵਿੱਚ ਭਾਰਤ ਆਰਮੇਨਿਆਂ ਦੇ ਨਾਲ ਹੈ।