Punjab
ਟੀ-20 ਸੀਰੀਜ਼ ਲਈ ਭਾਰਤੀ ਟੀਮ ਲਈ ਚੁਣਿਆ ਅਰਸ਼ਦੀਪ ਦਾ ਬਟਾਲਾ ਚ ਭਰਵਾਂ ਸਵਾਗਤ
ਬੀਤੇ ਦਿਨੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਲਈ ਚੁਣਿਆ ਅਰਸ਼ਦੀਪ ਸਿੰਘ ਅੱਜ ਜਦ ਆਪਣੇ ਦਾਦਕੇ ਸ਼ਹਿਰ ਬਟਾਲਾ ਚ ਪਹੁਚਿਆ ਤਾ ਉਥੇ ਉਸ ਦਾ ਰਿਸ਼ੇਤੇਦਾਰਾਂ ਵਲੋਂ ਭਰਵਾਂ ਸਵਾਗਤ ਕੀਤਾ | ਉਥੇ ਹੀ ਅਰਸ਼ ਦੇ ਪਿਤਾ ਦਾ ਕਹਿਣਾ ਕਿ ਗੁਰਦਾਸਪੁਰ ਵਾਸੀਆਂ ਦਾ ਵੱਡਾ ਸਹਿਯੁਗ ਜਿਸ ਨਾਲ ਅਰਸ਼ ਅੱਜ ਇਸ ਮੁਕਾਮ ਤੇ ਅਤੇ ਉਹ ਧੰਨਵਾਦੀ ਹਨ |
ਗੁਰਦਾਸਪੁਰ ਦੇ ਸ਼ਹਿਰ ਬਟਾਲਾ ਅਰਸ਼ਦੀਪ ਸਿੰਘ ਦਾ ਦਾਦਕਾ ਇਲਾਕਾ ਹੈ ਅਤੇ ਜਦ ਅਰਸ਼ਦੀਪ ਅਤੇ ਉਸਦੇ ਮਾਤਾ ਪਿਤਾ ਬਟਾਲਾ ਪਹੁਚੇ ਤਾ ਇਕ ਵੱਖ ਹੀ ਖੁਸ਼ੀ ਸੀ ਉਥੇ ਹੀ ਅਰਸ਼ ਦਾ ਕਹਿਣਾ ਸੀ ਕਿ ਉਸਨੂੰ ਇਥੇ ਆ ਆਪਣਾ ਬਚਪਨ ਯਾਦ ਆਉਂਦਾ ਹੈ ਅਤੇ ਅਰਸ਼ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਸ ਪਿੱਛੇ ਉਸ ਦਾ ਮੁਖ ਉਸ ਦੇ ਪਿਤਾ ਹਨ ਕਿਉਕਿ ਉਹ ਖੁਦ ਕ੍ਰਿਕੇਟ ਦੇ ਖਿਡਾਰੀ ਸਨ ਲੇਕਿਨ ਆਪਣੇ ਸਮੇ ਚ ਉਹਨਾਂ ਘਰ ਦੇ ਹਾਲਾਤਾਂ ਨੂੰ ਦੇਖਦੇ ਖੇਡ ਨੂੰ ਪਿੱਛੇ ਰੱਖ ਪਰਿਵਾਰ ਲਈ ਨੌਕਰੀ ਕੀਤੀ ਲੇਕਿਨ ਉਹਨ ਦਾ ਸੁਪਨੇ ਨੂੰ ਉਸ ਨੇ ਪੂਰਾ ਕੀਤਾ ਇਹ ਉਸ ਲਈ ਵੱਡੀ ਗੱਲ ਹੈ |
ਉਥੇ ਹੀ ਅਰਸ਼ਦੀਪ ਦਾ ਕਹਿਣਾ ਹੈ ਕਿ ਇਕ ਇਹ ਵੀ ਸਮਾਂ ਸੀ ਕਿ ਪਰਿਵਾਰ ਦਾ ਕਹਿਣਾ ਸੀ ਕਿ ਜਿਵੇ ਹਰ ਪੰਜਾਬੀ ਨੌਜਵਾਨ ਵਿਦੇਸ਼ ਚ ਜਾ ਆਪਣਾ ਭਵਿੱਖ ਬਣਾਏ ਉਸ ਦਾ ਪਰਿਵਾਰ ਕੈਨੇਡਾ ਭੇਜ ਰਹੇ ਸਨ ਲੇਕਿਨ ਹੁਣ ਜਦ ਉਸ ਦੀ ਚੋਣ ਹੋ ਗਈ ਹੈ ਹੈ ਉਸਦਾ ਟੀਚਾ ਵੱਡਾ ਹੋ ਗਿਆ ਹੈ | ਉਥੇ ਹੀ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਸੀ ਕਿ ਜੋ ਉਹ ਹਾਸਿਲ ਨਹੀਂ ਕਰ ਸਕੇ ਉਹ ਬੇਟਾ ਪੂਰਾ ਕਰੇ ਅਤੇ ਉਸਨੇ ਕਰ ਦਿਖਾਇਆ ਅਤੇ ਉਹਨਾਂ ਨੂੰ ਆਪਣੇ ਬੱਚੇ ਤੇ ਬਹੁਤ ਮਾਨ ਹੈ ਕਿ ਉਹ ਦੇਸ਼ ਅਤੇ ਪੰਜਾਬ ਦੀ ਨੁਮੰਦਗੀ ਕਰ ਰਿਹਾ ਹੈ |