Punjab
ਅਰਵਿੰਦ ਕੇਜਰੀਵਾਲ ਪਿਛਲੀ ਵਾਰ 100 ਸੀਟਾਂ ਦਾ ਦਾਵਾ ਕਰਦਾ ਸੀ ਤੇ 20 ਆਈਆਂ ਅਤੇ ਹੁਣ 60 ਦਾ ਦਾਅਵਾ ਕਰਦਾ ਤਾ 12 ਆਉਣਗੀਆਂ

ਅੱਜ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੂਰਾ ਪੰਜਾਬ ਦਾ ਦਲਿਤ ਵਰਗ ਕਾਂਗਰਸ ਦੇ ਹੱਕ ਚ ਹੈ ਅਤੇ ਦੂਸਰੇ ਵਰਗਾਂ ਦੇ ਲੋਕ ਵੀ ਕਾਂਗਰਸ ਦੇ ਹੱਕ ਹਨ ਅਤੇ ਭਾਜਪਾ ਅਤੇ ਆਪ ਅਤੇ ਅਕਾਲੀ ਦਲ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਅੱਜ ਪੰਜਾਬ ਚ 34 ਫੀਸਦੀ ਦਲਿਤ ਵੋਟਰ ਹੈ ਅਤੇ ਉਹ ਕਾਂਗਰਸ ਨਾਲ ਹੈ ਇਸ ਲਈ ਇਹ ਸਾਰੇ ਵਿਰੋਧੀ ਚਰਨਜੀਤ ਸਿੰਘ ਚੰਨੀ ਨੂੰ ਘੇਰ ਰਹੇ ਹਨ ਇਹ ਕਹਿਣਾ ਹੈ ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੇ ਹਲਕੇ ਚ ਚੋਣ ਪ੍ਰਚਾਰ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਚ ਪ੍ਰਚਾਰ ਕੀਤੇ ਜਾਣ ਨੂੰ ਲੈਕੇ ਤੰਜ ਕੱਸਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਪਿਛਲੇ ਵਿਧਾਨ ਸਭਾ ਚੋਣ ਦੌਰਾਨ 100 ਸਿੱਟਾ ਦਾ ਦਾਅਵਾ ਕਰਦੇ ਸਨ ਅਤੇ ਹਿਸੇ 20 ਹੀ ਆਈਆਂ ਅਤੇ ਇਸ ਵਾਰ ਤਾ ਉਹਨਾਂ ਦਾ ਦਾਅਵਾ ਵੀ 60 ਦਾ ਹੈ ਅਤੇ ਹਿਸੇ ਮਹਿਜ 12 ਹੀ ਆਉਣਗੀਆਂ |