Gurdaspur
ਆਸ਼ਾ ਵਰਕਰਾਂ ਅਤੇ ਮਿਡੇ ਮਿਲ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ, 13 ਮਈ ( ਗੁਰਪ੍ਰੀਤ ਸਿੰਘ): ਆਪਣੀਆਂ ਤਨਖਾਹਾਂ ਦੇ ਵਾਧੇ ਨੂੰ ਲੈਕੇ ਅੱਜ ਗੁਰਦਾਸਪੁਰ ਵਿੱਚ ਆਸ਼ਾ ਵਰਕਰਾਂ ਅਤੇ ਮਿਡੇ ਮਿਲ ਵਰਕਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆਸ਼ਾ ਵਰਕਰਾਂ ਅਤੇ ਮਿਡੇ ਮਿਲ ਵਰਕਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ 1700 ਰੁਪਏ ਤਨਖਾਹ ਮਿਲਦੀ ਹੈ ਇਸ ਔਖੀ ਘੜੀ ਵਿੱਚ ਘਰ ਚਲਾਉਣਾ ਬਹੁਤ ਔਖਾ ਹੋਇਆ ਹੈ ਜਦ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਆਸ਼ਾ ਵਰਕਰਾਂ ਨੂੰ 3000 ਰੁਪਏ ਤਨਖਾਹ ਮਿਲੇਗੀ ਪਰ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ ਅਤੇ ਤਨਖਾਹ ਵੀ 10 ਮਹੀਨੇ ਦੀ ਮਿਲੀ ਹੈ ਪੰਜਾਬ ਸਰਕਾਰ ਨੇ 2 ਮਹੀਨਿਆਂ ਦੀ ਤਨਖਾਹ ਦਿਤੀ ਹੀ ਨਹੀਂ ਜਿਸਨੂੰ ਲੈਕੇ ਅੱਜ ਆਸ਼ਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਸ਼ਾ ਵਰਕਰਾਂ ਅਤੇ ਯੂਨੀਅਨ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਅਤੇ ਮਿਡੇ ਮਿਲ ਵਰਕਰਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਨਾਲ ਵਾਧਾ ਕੀਤਾ ਸੀ ਕਿ ਉਹਨਾਂ ਨੂੰ 3000 ਰੁਪਏ ਤਨਖਾਹ ਮਿਲੇਗੀ ਪਰ ਅੱਜ ਤਕ ਉਹਨਾਂ 1700 ਰੁਪਏ ਹੀ ਮਿਲ ਰਹੀ ਹੈ। ਇਸ ਲਈ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ 12 ਮਹੀਨੇ ਦੀ ਪੁਰੀ ਤਨਖਾਹ ਦਿੱਤੀ ਜਾਵੇ ਅਤੇ ਉਹਨਾਂ ਦੀ ਤਨਖਾਹ ਵਧਾਈ ਜਾਵੇ ਤਾਂ ਜੋ ਇਸ ਔਖੀ ਘੜੀ ਵਿੱਚ ਉਹ ਵੀ ਆਪਣਾ ਪਰਿਵਾਰ ਪਾਲ ਸਕਣ।