Punjab
ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਐਕਸ਼ਨ ‘ਚ ਨਜਰ ਆਏ ਅਸ਼ਵਨੀ ਸੇਖੜੀ

ਬਟਾਲਾ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਜਿਥੇ ਬੀਤੇ ਕਲ ਆਪਣਾ ਅਹੁਦਾ ਸੰਭਾਲਿਆ ਉਥੇ ਹੀ ਅੱਜ ਪੂਰੇ ਐਕਸ਼ਨ ਚ ਆਏ ਨਜ਼ਰ ਬਟਾਲਾ ਸਿਵਲ ਹਸਪਤਾਲ ਵਿਖੇ ਅੱਜ ਅਸ਼ਵਨੀ ਸੇਖੜੀ ਵਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ ਅਤੇ ਕਿਹਾ ਕਿ ਉਹਨਾਂ ਵਲੋਂ ਅੱਜ ਤੋਂ ਹੀ ਪੰਜਾਬ ਭਰ ਚ ਸਿਹਤ ਸੁਧਾਰਾਂ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਚ ਸਿਹਤ ਵਿਭਾਗ ਵੱਲੋਂ ਈ-ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਹ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ |
ਅੱਜ ਸਵੇਰ ਤੋਂ ਹੀ ਬਟਾਲਾ ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਪੂਰੇ ਐਕਸ਼ਨ ਚ ਨਜ਼ਰ ਆਏ ਜਿਵੇ ਉਹਨਾਂ ਹੁਣ ਰਾਜਨੀਤੀ ਚ ਵਾਪਸੀ ਕੀਤੀ ਹੋਵੇ ਜਿਥੇ ਪਹਿਲਾ ਅਸ਼ਵਨੀ ਸੇਖੜੀ ਵਲੋਂ ਡੀਸੀ ਗੁਰਦਾਸਪੁਰ ਅਤੇ ਹੋਰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਆਪਣੇ ਘਰ ਮੀਟਿੰਗ ਕੀਤੀ ਗਈ ਉਥੇ ਹੀ ਬਾਅਦ ਚ ਅਨਚਾਤੇ ਚੈਕਿੰਗ ਲਈ ਸਿਵਲ ਹਸਪਤਾਲ ਚ ਆਪਣੀ ਟੀਮ ਅਤੇ ਪ੍ਰਸ਼ਾਸ਼ਨ ਅਧਕਾਰੀਆਂ ਨੂੰ ਨਾਲ ਲੈਕੇ ਪਹੁਚੇ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਚੇਅਰਮੈਨ ਸੇਖੜੀ ਨੇ ਐਲਾਨ ਕੀਤਾ ਹੈ ਕਿ ਸਿਵਲ ਹਸਪਤਾਲ ਬਟਾਲਾ ਨੂੰ ਅਪਗਰੇਡ ਕਰਦਿਆਂ 200 ਬੈੱਡ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਚ ਸਿਹਤ ਵਿਭਾਗ ਵੱਲੋਂ ਈ-ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਵਿਚੋਂ ਵੀ ਜ਼ਿਲ੍ਹਾ ਗੁਰਦਾਸਪੁਰ ਈ-ਕਲੀਨਿਕ ਵਿੱਚ ਲੀਡ ਕਰੇਗਾ ਅਤੇ ਅਗਲੇ ਇੱਕ ਮਹੀਨੇ ਵਿੱਚ ਇਸ ਪਾਇਲਟ ਪ੍ਰੋਜੈਕਟ ਨੂੰ ਸਫਲਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਈ-ਕਲੀਨਿਕ ਤਹਿਤ ਸਿਵਲ ਹਸਪਤਾਲ ਬਟਾਲਾ, ਗੁਰਦਾਸਪੁਰ ਤੇ ਦੀਨਾਨਗਰ ਵਿਖੇ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਬਣਾਏ ਜਾਣਗੇ ਜਿਨ੍ਹਾਂ ਰਾਹੀਂ ਮਰੀਜ਼ ਆਨ-ਲਾਈਨ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਅਗਲੇ 2 ਮਹੀਨਿਆਂ ਵਿੱਚ ਸੂਬੇ ਦੇ 218 ਹਸਪਤਾਲਾਂ ਵਿੱਚ ਈ-ਕਲੀਨਿਕ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਚੇਅਰਮੈਨ ਸੇਖੜੀ ਨੇ ਕਿਹਾ ਕਿ ਈ-ਕਲੀਨਿਕ ਲਈ ਸੂਬਾ ਪੱਧਰ ’ਤੇ ਮਾਹਿਰ ਡਾਕਟਰਾਂ ਦਾ ਪੈਨਲ ਬਣਾਇਆ ਜਾਵੇਗਾ ਜੋ ਆਪਣੀ ਸੇਵਾਵਾਂ ਦੇਣਗੇ। ਇਸ ਦੇ ਨਾਲ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਂਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਨੇ ਕਿਹਾ ਕਿ ਪੰਜਾਬ ਭਰ ਚ ਸਿਹਤ ਸਹੂਲਤਾਂ ਚ ਜੋ ਕਮੀ ਪਿਛਲੇ ਸਾਡੇ ਚਾਰ ਸਾਲ ਚ ਬਾਕੀ ਰਹਿ ਗਈ ਹੈ ਉਸ ਨੂੰ ਉਹ ਇਸੇ ਸਰਕਾਰ ਦੇ ਰਹਿੰਦੇ 5 – 6 ਮਹੀਨਿਆਂ ਚ ਪੂਰਾ ਕਰੇਂਗੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਵਿਚ ਕਿਸੇ ਪ੍ਰਕਾਰ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।