Punjab
ACP ਦੇ ਸੰਪਰਕ ‘ਚ ਰਿਹਾ ਏ.ਐੱਸ.ਆਈ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

ਬਟਾਲਾ, 18 ਅਪ੍ਰੈਲ: ਮਰਹੂਮ ਏ.ਸੀ.ਪੀ. ਅਨਿਲ ਕੋਹਲੀ ਦੇ ਸੰਪਰਕ ‘ਚ ਰਹਿਣ ਵਾਲੇ ਇੱਕ ਏ.ਐੱਸ.ਆਈ. ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਦੱਸ ਦਈਏ ਇਹ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪਿੰਡ ਚੈਨੇਵਾਲ ਵਾਸੀ ਹਨ। ਏ.ਐੱਸ.ਆਈ. ਲੁਧਿਆਣਾ ਵਿਖੇ ਡਿਊਟੀ ‘ਤੇ ਤਾਇਨਾਤ ਸੀ ਅਤੇ ਉਸ ਨੂੰ ਲੁਧਿਆਣਾ ਵਿਖੇ ਹੀ ਇਕਾਂਤਵਾਸ ਕੀਤਾ ਗਿਆ ਹੈ। ਇਸ ਸਬੰਧ ‘ਚ ਏ.ਐੱਸ.ਆਈ ਦੇ ਪਰਿਵਾਰ ਦੇ 6 ਮੈਂਬਰਾਂ ਸਮੇਤ ਤਿੰਨ ਗੁਆਂਢੀਆਂ ਨੂੰ ਵੀ ਇਕਾਂਤਵਾਸ ਕਰ ਦਿੱਤੇ ਜਾਣ ਦੀ ਖ਼ਬਰ ਹੈ।
Continue Reading