Sports
ਏਸ਼ੀਆ ਕੱਪ-2023: ਭਾਰਤ VS ਸ਼੍ਰੀਲੰਕਾ ਦਾ ਅੱਜ ਫਾਈਨਲ ਮੈਚ, ਟੀਮ ਇੰਡੀਆ ਕੋਲ 5 ਸਾਲ ਬਾਅਦ ਖਿਤਾਬ ਜਿੱਤਣ ਦਾ ਮੌਕਾ

17ਸਤੰਬਰ 2023: ਏਸ਼ੀਆ ਕੱਪ-2023 ਦਾ ਫਾਈਨਲ ਮੈਚ ਐਤਵਾਰ ਨੂੰ ਯਾਨੀ ਕਿ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।
ਇੱਥੇ ਭਾਰਤ ਕੋਲ ਆਪਣੇ 5 ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦਾ ਮੌਕਾ ਹੋਵੇਗਾ, ਜਦਕਿ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗਾ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਦੇ ਫਾਈਨਲ ‘ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਖੇਡੇ ਗਏ 7 ਫਾਈਨਲ ‘ਚੋਂ ਭਾਰਤ ਨੇ 4 ‘ਚ ਜਿੱਤ ਦਰਜ ਕੀਤੀ, ਜਦਕਿ ਸ਼੍ਰੀਲੰਕਾ ਨੂੰ 3 ‘ਚ ਸਫਲਤਾ ਮਿਲੀ।