Punjab
ਗੁਰਦਾਸਪੁਰ ‘ਚ ਹਮਲਾਵਰਾਂ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ…

6ਅਕਤੂਬਰ 2023: ਗੁਰਦਾਸਪੁਰ ਦੇ ਪਿੰਡ ਚੱਠਾ ‘ਚ ਸਥਿਤ ਪੀਰ ਬਾਬਾ ਦੀ ਸਮਾਧ ‘ਤੇ ਮੱਥਾ ਟੇਕਣ ਆਏ ਪਰਿਵਾਰ ‘ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾਇਆ । ਜਿਸ ਵਿੱਚ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਅਣਪਛਾਤੇ ਹਮਲਾਵਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਓਥੇ ਹੀ ਸੇਵਾਮੁਕਤ ਸਿਪਾਹੀ ਬਲਦੇਵ ਸਿੰਘ ਵਾਸੀ ਪ੍ਰੇਮ ਨਗਰ ਬੋਹੜਵਾਲ ਬਟਾਲਾ ਨੇ ਦੱਸਿਆ ਕਿ ਹਮਲਾਵਰ ਬਾਈਕ ’ਤੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਆਪਣੇ ਰਿਵਾਲਵਰ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ।
ਔਰਤ ਦੀ ਲੱਤ ‘ਚ ਲੱਗੀ ਗੋਲੀ
ਇਸ ਦੌਰਾਨ ਉਸ ਦੀ ਪਤਨੀ ਪਰਮਜੀਤ ਕੌਰ ਦੀ ਲੱਤ ‘ਚ ਗੋਲੀ ਲੱਗੀ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਈ ਅਤੇ ਉਸ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਰਿਸ਼ਤੇਦਾਰਾਂ ਨਾਲ ਲਗਾਤਾਰ ਦੁਸ਼ਮਣੀ
ਉਸ ਨੇ ਦੱਸਿਆ ਕਿ ਇਸ ਘਟਨਾ ਦਾ ਕਾਰਨ ਉਸ ਦੇ ਸਹੁਰੇ ਪਰਿਵਾਰ ਦੀ ਹੋਰਨਾਂ ਰਿਸ਼ਤੇਦਾਰਾਂ ਨਾਲ ਚੱਲ ਰਹੀ ਦੁਸ਼ਮਣੀ ਹੈ। ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਥਾਣਾ ਘਣੀਆ-ਕੇ ਬਾਂਗਰ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੱਠਾ ਵਿੱਚ ਪੀਰ ਬਾਬਾ ਦੀ ਮਜ਼ਾਰ ਨੇੜੇ ਹੋਈ ਗੋਲੀਬਾਰੀ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਹੈ।