Punjab
ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਪ੍ਰਚਾਰ ਕਰਨ ਤੇ ਸਰਪੰਚ ਵੱਲੋਂ ਕੀਤਾ ਗਿਆ ਹਮਲਾ
3 ਸਤੰਬਰ 2023: ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਂਲਾ ਚ ਅਮਨਦੀਪ ਸਿੰਘ, ਗੁਰਵਿੰਦਰ ਸਿੰਘ,ਗੁਰਜੰਟ ਸਿੰਘ ਅਤੇ ਅਮਨਦੀਪ ਸਿੰਘ ਅੰਮੂ ਨੇ ਦੱਸਿਆ ਕਿ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਨਸ਼ਿਆਂ ਖ਼ਿਲਾਫ਼ ਪਿੰਡਾਂ ਵਿਚ ਚਲਾਈ ਜਾ ਰਹੀ ਮੁਹਿੰਮ ਤਹਿਤ ਉਹਨਾਂ ਵਲੋਂ ਜੋਰਜ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਤਾਂ ਬੀਤੇ ਦਿਨੀ ਉਹਨਾਂ ਦੇ ਪਿੰਡ ਦਾ ਮੌਜੂਦਾ ਸਰਪੰਚ ਰਛਪਾਲ ਸਿੰਘ, ਜਜਬੀਰ ਸਿੰਘ, ਸ਼ਿਵ, ਹਰਮਨ ਸਿੰਘ, ਸੁਖਦੇਵ ਸਿੰਘ ਅਤੇ 10-12 ਅਣਪਛਾਤਿਆ ਬੰਦਿਆ ਵੱਲੋਂ ਉਹਨਾਂ ਦੇ ਘਰਾਂ ਵਿਚ ਆ ਕੇ ਉਹਨਾਂ ਨੇ ਹਮਲਾ ਕਰ ਦਿੱਤਾ ਹੈ| ‘ਤੇ ਓਥੇ ਹੀ ਓਹਨਾ ਵਲੋਂ ਇਹ ਵੀ ਕਿਹਾ ਜਾ ਰਿਹਾ ਹੀ ਕਿ ਤੁਸੀ ਨਸ਼ਿਆਂ ਖਿਲਾਫ ਬੜਾ ਪ੍ਰਚਾਰ ਕਰ ਰਹੇ ਹੋ ਉਹਨਾਂ ਸਾਡੀ ਕੁੱਟਮਾਰ ਕੀਤੀ ਬੂਹੇ ਅਤੇ ਘਰਾਂ ਵਿੱਚ ਲੱਗੇ ਕੈਮਰੇ ਤੋੜ ਦਿੱਤੇ ਅਸੀ ਮਸਾਂ ਹੀ ਆਪਣੀ ਜਾਨ ਬਚਾਈ। ਇਸ ਸਬੰਧੀ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਹੈ । ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਰਛਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆ ਹੋਇਆ ਦੱਸਿਆ ਕਿ ਇਹਨਾ ਸਾਡੇ ਨਾਲ ਕਿਸੇ ਗੱਲ ਤੋਂ ਝਗੜਾ ਕਰਕੇ ਸਾਡੇ ਦੋ ਮੁੰਡੇ ਪੁਲੀਸ ਨੂੰ ਚੁਕਵਾਏ ਸਨ। ਅਸੀਂ ਉਹਨਾਂ ਨੂੰ ਛੁਡਾਉਣ ਗਏ, ਤਾ ਸਾਡਾ ਝਗੜਾ ਹੋ ਗਿਆ।ਉਹਨਾਂ ਕਿਹਾਂ ਨਸ਼ਿਆਂ ਖਿਲਾਫ ਅਸੀ ਖੁੱਦ ਪਿੰਡ ਵਿੱਚ ਬੀਤੀ ਦਿਨ 22 ਮੈਬਰੀ ਕਮੇਟੀ ਬਣਾਈ ਹੈ।