Connect with us

World

ਪਾਕਿਸਤਾਨ ‘ਚ ਹਿੰਦੂ ਮੰਦਰ ‘ਤੇ ਕੀਤਾ ਗਿਆ ਰਾਕੇਟ ਲਾਂਚਰ ਨਾਲ ਹਮਲਾ,ਹਿੰਦੂਆਂ ਦੇ ਘਰਾਂ ‘ਤੇ ਵੀ ਹੋਈ ਅੰਨ੍ਹੇਵਾਹ ਗੋਲੀਬਾਰੀ…

Published

on

17 july 2023: ਪਾਕਿਸਤਾਨ ‘ਚ ਸਿੰਧ ਦੇ ਕਸ਼ਮੋਰ ‘ਚ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ ਇਕ ਹਿੰਦੂ ਮੰਦਰ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਜਿਸ ਦੌਰਾਨ ਹਮਲਾਵਰਾਂ ਨੇ ਮੰਦਰ ਅਤੇ ਆਸਪਾਸ ਦੇ ਹਿੰਦੂ ਭਾਈਚਾਰੇ ਦੇ ਘਰਾਂ ‘ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੁਲੀਸ ਮੌਕੇ ’ਤੇ ਪਹੁੰਚ ਗਈ। ਉਦੋਂ ਤੱਕ ਸਾਰੇ ਹਮਲਾਵਰ ਫਰਾਰ ਹੋ ਗਏ।

ਪਾਕਿਸਤਾਨ ਵਿੱਚ 48 ਘੰਟਿਆਂ ;ਚ ਹਿੰਦੂ ਮੰਦਰ ਵਿੱਚ ਭੰਨਤੋੜ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਕਰਾਚੀ ‘ਚ ਸ਼ੁੱਕਰਵਾਰ ਰਾਤ ਨੂੰ 150 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਮਾਰੀ ਮਾਤਾ ਮੰਦਰ ‘ਤੇ ਬੁਲਡੋਜ਼ਰ ਚਲਾਇਆ ਗਿਆ। ਉਸ ਸਮੇਂ ਇਲਾਕੇ ਵਿੱਚ ਬਿਜਲੀ ਨਹੀਂ ਸੀ।

ਹਮਲੇ ਦੇ ਸਮੇਂ ਮੰਦਰ ਬੰਦ ਸੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਹਮਲੇ ਦੌਰਾਨ ਮੰਦਰ ਬੰਦ ਸੀ, ਇਸ ਲਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹਮਲਾਵਰਾਂ ਨੇ ਮੰਦਰ ਦੇ ਨੇੜੇ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਘਰਾਂ ‘ਤੇ ਵੀ ਹਮਲਾ ਕੀਤਾ।

ਸ਼ੁਰੂਆਤੀ ਜਾਂਚ ਮੁਤਾਬਕ ਹਮਲਾਵਰ 8 ਤੋਂ 9 ਲੋਕ ਸਨ। ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਡਾਨ ਦੀ ਰਿਪੋਰਟ ਅਨੁਸਾਰ, ਬਾਗੜੀ ਭਾਈਚਾਰੇ ਦੁਆਰਾ ਆਯੋਜਿਤ ਧਾਰਮਿਕ ਸੇਵਾਵਾਂ ਲਈ ਮੰਦਰ ਹਰ ਸਾਲ ਖੋਲ੍ਹਿਆ ਜਾਂਦਾ ਹੈ।

ਸ਼ੁੱਕਰਵਾਰ ਰਾਤ ਨੂੰ ਮਾਰੀ ਮਾਤਾ ਮੰਦਰ ‘ਤੇ ਬੁਲਡੋਜ਼ਰ ਚੱਲਿਆ
ਕਰਾਚੀ ਦੇ ਲੋਕਾਂ ਨੇ ਦੱਸਿਆ- ਸ਼ੁੱਕਰਵਾਰ ਰਾਤ ਨੂੰ ਕੁਝ ਲੋਕ ਬੁਲਡੋਜ਼ਰ ਲੈ ਕੇ ਆਏ ਅਤੇ ਮਾਰੀ ਮਾਤਾ ਮੰਦਰ ਦੀ ਬਾਹਰੀ ਦੀਵਾਰ ਅਤੇ ਮੁੱਖ ਗੇਟ ਨੂੰ ਛੱਡ ਕੇ ਪੂਰੇ ਮੰਦਰ ਨੂੰ ਅੰਦਰੋਂ ਤਬਾਹ ਕਰ ਦਿੱਤਾ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਜਦੋਂ ਮੰਦਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੰਦਰ ਨੂੰ ਢਾਹੁਣ ਵਾਲਿਆਂ ਨੂੰ ਸੁਰੱਖਿਆ ਦੇਣ ਲਈ ਪੁਲਸ ਤਾਇਨਾਤ ਕੀਤੀ ਗਈ ਸੀ।