Punjab
ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ‘ਤੇ ਹਮਲਾ
20 ਜਨਵਰੀ 2024: ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ‘ਤੇ ਹੋਇਆ ਹਮਲਾ, ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ| ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਆਈਐਸਐਫ ਜਵਾਨ ਬਿੱਟੂ ਦੇ ਸਰਕਾਰੀ ਘਰ ‘ਚ ਤਾਇਨਾਤ ਸੀ| ਦੇਰ ਰਾਤ ਪਿਸਤੌਲ ‘ਚੋਂ ਚੱਲੀ ਗੋਲੀ ਗਰਦਨ ‘ਚੋਂ ਹੁੰਦਿਆਂ ਸਿਰ ‘ਚੋਂ ਲੰਘ ਗਈ | ਜਦੋ ਇਹ ਘਟਨਾ ਵਾਪਰੀ ਉਸ ਸਮੇਂ ਬਿੱਟੂ ਘਰ ‘ਚ ਮੌਜੂਦ ਨਹੀਂ ਸੀ|
ਓਥੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ , ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ,ਗੋਲੀ ਦੀ ਆਵਾਜ਼ ਨਾਲ ਪੂਰਾ ਇਲਾਕੇ ‘ਚ ਹੜਕੰਪ ਮੱਚ ਗਿਆ,ਜਦੋਂ ਉਥੇ ਤਾਇਨਾਤ ਉਸ ਦੇ ਸਾਥੀ ਉਸ ਦੇ ਕਮਰੇ ਦੇ ਨੇੜੇ ਪਹੁੰਚੇ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਿਆ ਸੀ,ਸਿਪਾਹੀਆਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ|