Punjab
ਆਪ ਦੀ ਕਾਰਗੁਜ਼ਾਰੀ ਤੋਂ ਬੁਖਲਾਹਟ ਚ ਆਏ ਲੋਕਾਂ ਵਲੋਂ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੇ ਕੀਤਾ ਹਮਲਾ – ਐਮਐਲਏ ਸ਼ੈਰੀ ਕਲਸੀ | ਆਪ ਦੀ ਕਾਰਗੁਜ਼ਾਰੀ ਤੋਂ ਬੁਖਲਾਹਟ ਚ ਆਏ ਲੋਕਾਂ ਵਲੋਂ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੇ ਕੀਤਾ ਹਮਲਾ

ਬਟਾਲਾ ਦੇ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਦਿਲੀ ਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਹਮਲਾ ਕਰਨ ਅਤੇ ਤੋੜ ਫੋੜ ਕਰਨ ਦੇ ਮਾਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹਮਲਾ ਕਰਨ ਵਾਲੇ ਉਹ ਲੋਕ ਹਨ ਜੋ ਆਪ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਅਤੇ ਬੁਖਲਾਹਟ ਚ ਹਨ
ਉਥੇ ਹੀ ਅੱਜ ਐਮਐਲਏ ਸ਼ੈਰੀ ਕਲਸੀ ਵਲੋਂ ਬਟਾਲਾ ਹਲਕੇ ਦੇ ਸਾਰੇ ਸਰਕਾਰੀ ਰਾਸ਼ਨ ਡਿਪੋ ਹੋਲਡਰਾਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ ਅਤੇ ਸ਼ੈਰੀ ਕਲਸੀ ਨੇ ਕਿਹਾ ਕਿ ਜੋ ਪਿੱਛੇ ਤੋਂ ਗਰੀਬ ਅਤੇ ਲੋੜਵੰਦ ਨੂੰ ਛੱਡ ਵੱਡੇ ਘਰਾਂ ਚ ਸਰਕਾਰੀ ਮਿਲਣ ਵਾਲਾ ਰਾਸ਼ਨ ਦਿਤਾ ਜਾਂਦਾ ਸੀ ਉਹ ਰਾਵਾਇਤ ਬੰਦ ਹੋਵੇਗੀ ਅਤੇ ਉਸ ਲਈ ਉਹਨਾਂ ਵਲੋਂ ਇਸ ਸਰਕਾਰੀ ਰਾਸ਼ਨ ਵੰਡ ਦੀ ਪ੍ਰਕ੍ਰਿਆ ਸਹੀ ਢੰਗ ਨਾਲ ਹੋਵੇ ਇਸ ਲਈ ਇਕ ਵਿਸ਼ੇਸ ਟੀਮ ਬਣਾਈ ਗਈ ਹੈ
ਜੋ ਇਸ ਤੇ ਨਜ਼ਰ ਰੱਖੇਗੀ , ਅਤੇ ਇਸ ਦੇ ਨਾਲ ਹੀ ਐਮਐਲਏ ਸ਼ੈਰੀ ਕਲਸੀ ਨੇ ਕਿਹਾ ਕਿ ਹਰ ਲੋੜਵੰਦ ਅਤੇ ਗਰੀਬ ਨੂੰ ਸਰਕਾਰੀ ਰਾਸ਼ਨ ਸਹੀ ਢੰਗ ਨਾਲ ਦਿਤਾ ਜਾਵੇਗਾ |