Corona Virus
ਕੋਰੋਨਾ ਦੇ ਵੱਧਦੇ ਅਸਰ ਨੂੰ ਦੇਖ ਆਸਟ੍ਰਲੀਆ ਨੇ ਭਾਰਤੀ ਉਡਾਣਾਂ ‘ਤੇ ਰੋਕ ਲਗਾਈ

ਦੇਸ਼ ‘ਚ ਕੋਰੋਨਾ ਦਾ ਅਸਰ ਤੇਜ਼ੀ ਨਾਲ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਲਈ ਇਸ ਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਆਸਟ੍ਰੇਲੀਆ ਨੇ ਭਾਰਤੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਵੱਲੋਂ ਮਹਾਂਮਾਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਵੀ ਭਾਰਤ ਦਾ ਕੋਈ ਵੀ ਯਾਤਰੀ ਆਸਟ੍ਰੇਰਿਲਾ ਨਹੀਂ ਜਾ ਪਾਵੇਗਾ। ਇਹ ਨਿਰਦੇਸ਼ 15 ਮਈ ਤਕ ਹੀ ਰਹਿਣਗੇ। ਇਸ ਨਾਲ ਪਹਿਲਾਂ ਹੀ ਕਈ ਦੇਸ਼ ਹਨ ਜਿਵੇਂ ਕਿ ਥਾਈਲੈਂਡ, ਬੰਗਲਾਦੇਸ਼, ਸਿੰਗਾਪੁਰ ਤੇ ਬ੍ਰਿਟੇਨ ਸਮੇਤ ਦੁਨੀਆਂ ਦੇ ਹੋਰ ਵੀ ਕੁਝ ਦੇਸ਼ ਹਨ ਜਿਨ੍ਹਾਂ ਨੇ ਭਾਰਤ ਤੋਂ ਹੋਣ ਵਾਲੀ ਯਾਤਰਾਵਾਂ ‘ਤੇ ਪਾਬੰਦੀ ਲਗਾਈ ਹੈ। ਇਸ ਦੌਰਾਨ ਮੰਗਲਵਾਰ ਨੂੰ ਛੇ ਦਿਨ ਪਹਿਲਾ ਭਾਰਤ ‘ਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਦਾ ਅੰਕੜਾ 3 ਲੱਖ ਤੋਂ ਵਧ ਦਰਜ ਕੀਤੇ ਗਏ ਹਨ।