India
Australia ਨੇ ਭਾਰਤ ਨੂੰ ਦੂਜੇ ਟੈਸਟ ‘ਚ 10 ਵਿਕਟਾਂ ਨਾਲ ਹਰਾਇਆ

AUSTRALIA VS INDIA : ਆਸਟਰੇਲੀਆ ਨੇ ਦੂਜੇ ਟੈਸਟ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ । ਪਹਿਲੇ ਟੈਸਟ ‘ਚ ਹਾਰ ਤੋਂ ਬਾਅਦ ਆਸਟ੍ਰੇਲੀਆ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜੇ ਟੈਸਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ।
ਭਾਰਤ ਨੇ ਆਸਟਰੇਲੀਆ ਨੂੰ 19 ਦੌੜਾਂ ਦਾ ਟੀਚਾ ਦਿੱਤਾ ਸੀ, ਆਸਟਰੇਲੀਆ ਨੇ ਚੌਥੇ ਓਵਰ ਵਿੱਚ ਹੀ ਟੀਚਾ ਹਾਸਲ ਕਰ ਲਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 180 ਦੌੜਾਂ ਬਣਾਈਆਂ। ਨਿਤੀਸ਼ ਰੈੱਡੀ ਨੇ ਵੀ ਭਾਰਤ ਲਈ ਪਹਿਲੀ ਪਾਰੀ ‘ਚ 42 ਦੌੜਾਂ ਦੀ ਪਾਰੀ ਖੇਡੀ ਸੀ। ਜਦਕਿ ਕੇਐਲ ਰਾਹੁਲ ਨੇ 37 ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਦੂਜੇ ਪਾਸੇ ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 6 ਵਿਕਟਾਂ ਲੈਣ ‘ਚ ਸਫਲ ਰਹੇ। ਇਸ ਤੋਂ ਬਾਅਦ ਜਦੋਂ ਆਸਟਰੇਲੀਆ ਟੀਮ ਬੱਲੇਬਾਜ਼ੀ ਲਈ ਉਤਰੀ ਤਾਂ ਬੱਲੇਬਾਜ਼ਾਂ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ। ਖਾਸ ਤੌਰ ‘ਤੇ ਟ੍ਰੈਵਿਸ ਹੈੱਡ ਨੇ ਕਮਾਲ ਕੀਤਾ ਅਤੇ 140 ਦੌੜਾਂ ਬਣਾਉਣ ‘ਚ ਸਫਲ ਰਿਹਾ। ਆਸਟ੍ਰੇਲੀਆ ਨੇ ਟ੍ਰੈਵਿਸ ਹੈੱਡ ਦੇ ਸੈਂਕੜੇ ਦੇ ਦਮ ‘ਤੇ ਪਹਿਲੀ ਪਾਰੀ ‘ਚ 337 ਦੌੜਾਂ ਬਣਾਈਆਂ ਸਨ।
ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ਨੇ 157 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲੈ ਕੇ ਕਮਾਲ ਕੀਤਾ। ਨਿਤੀਸ਼ ਰੈਡੀ ਅਤੇ ਅਸ਼ਵਿਨ ਇੱਕ-ਇੱਕ ਵਿਕਟ ਲੈਣ ਵਿੱਚ ਸਫਲ ਰਹੇ। ਆਸਟ੍ਰੇਲੀਆ ਦੀ ਪਾਰੀ ਤੋਂ ਬਾਅਦ ਜਦੋਂ ਭਾਰਤੀ ਟੀਮ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਆਈ ਤਾਂ ਇਕ ਵਾਰ ਫਿਰ ਬੱਲੇਬਾਜ਼ ਫਲਾਪ ਹੋ ਗਏ ਅਤੇ ਪੂਰੀ ਟੀਮ 175 ਦੌੜਾਂ ‘ਤੇ ਆਊਟ ਹੋ ਗਈ। ਇਸ ਵਾਰ ਵੀ ਰੈੱਡੀ 42 ਦੌੜਾਂ ਬਣਾ ਕੇ ਭਾਰਤ ਦੀ ਪਾਰੀ ਨੂੰ 150 ਤੋਂ ਪਾਰ ਲਿਜਾਣ ‘ਚ ਸਫਲ ਰਹੇ।