World
ਆਸਟ੍ਰੇਲੀਆ ਦੇ ਦੋ ਮੁੱਖ ਅਖਬਾਰਾਂ ਨੇ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਸਰਕਾਰ ਲਈ ਅਲਰਟ ਰਿਪੋਰਟ ਕੀਤੀ ਜਾਰੀ

ਆਸਟ੍ਰੇਲੀਆ ਦੇ ਦੋ ਮੁੱਖ ਅਖਬਾਰਾਂ ਨੇ ਸਾਂਝੇ ਤੌਰ ‘ਤੇ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਸਰਕਾਰ ਲਈ ਅਲਰਟ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਨੂੰ ਅਗਲੇ ਤਿੰਨ ਸਾਲਾਂ ਵਿਚ ਚੀਨ ਨਾਲ ਜੰਗ ਦੀ ਤਿਆਰੀ ਕਰਨੀ ਚਾਹੀਦੀ ਹੈ। ਦਿ ਸਿਡਨੀ ਮਾਰਨਿੰਗ ਹੇਰਾਲਡ ਅਤੇ ਦਿ ਏਜ ਦੀ ਇਸ ਰਿਪੋਰਟ ਨੂੰ ‘ਰੈੱਡ ਅਲਰਟ’ ਦਾ ਨਾਂ ਦਿੱਤਾ ਗਿਆ ਹੈ, ਜਿਸ ‘ਚ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਚੀਨ ਨਾਲ ਜੰਗ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਸੁਤੰਤਰ ਰਿਪੋਰਟ ਪੰਜ ਪ੍ਰਸਿੱਧ ਸੁਰੱਖਿਆ ਵਿਸ਼ਲੇਸ਼ਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚ ਐਲਨ ਫਿੰਕਲ, ਪੀਟਰ ਜੇਨਿੰਗਸ, ਲਵੀਨਾ ਲੀ, ਮਿਕ ਰਿਆਨ ਅਤੇ ਲੈਸਲੀ ਸੀਬੈਕ ਸ਼ਾਮਲ ਹਨ। ਰਿਪੋਰਟ ‘ਚ ਕਿਹਾ ਗਿਆ ਹੈ, ”ਯੁੱਧ ਦੇ ਖਤਰੇ ਦਾ ਸਾਡਾ ਵਿਸ਼ਲੇਸ਼ਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹਮਲਾਵਰ ਰਵੱਈਏ ਅਤੇ ਫੌਜੀ ਸਮਰੱਥਾ ਵਧਾਉਣ ਦੇ ਕਦਮਾਂ ‘ਤੇ ਆਧਾਰਿਤ ਹੈ।
ਚੀਨ ਦੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਆਸਟ੍ਰੇਲੀਆ ਕੋਲ ਸਿਰਫ ਤਿੰਨ ਸਾਲ ਦਾ ਸਮਾਂ ਹੋ ਸਕਦਾ ਹੈ, ਕਿਉਂਕਿ 2027 ਦੇ ਆਸ-ਪਾਸ ਇੱਕ ਨਾਜ਼ੁਕ ਸਮਾਂ ਆਵੇਗਾ, ਜਦੋਂ ਤਾਈਵਾਨ ਜਲਡਮਰੂ ਵਿੱਚ ਬੀਜਿੰਗ ਦੀ ਫੌਜੀ ਸਮਰੱਥਾ ਅਮਰੀਕਾ ਨਾਲੋਂ ਵੱਧ ਹੋ ਜਾਵੇਗੀ, ”ਇਸ ਵਿੱਚ ਕਿਹਾ ਗਿਆ ਹੈ। ਆਸਟ੍ਰੇਲੀਅਨਾਂ ਦੀ ਸੋਚ ਤੋਂ ਵੱਧ ਸੰਭਾਵਨਾ ਹੈ, ਅਤੇ ਇਸ ਦਾ ਆਸਟ੍ਰੇਲੀਆ ਲਈ ਨੁਕਸਾਨ ਹੋ ਸਕਦਾ ਹੈ। ਇਸ ਲਈ, ਸਰਕਾਰ ਨੂੰ ਜਲਦੀ ਜੰਗ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ, ਕਿਉਂਕਿ ਆਸਟ੍ਰੇਲੀਆ ਅਮਰੀਕਾ ਨਾਲ ਗੱਠਜੋੜ ਹੈ, ਇਸ ਲਈ ਸਾਡੇ ਲਈ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਮੂੰਹ ਮੋੜਨਾ ਬਹੁਤ ਮੁਸ਼ਕਲ ਹੋ ਸਕਦਾ ਹੈ।