Corona Virus
ਸਾਵਧਾਨ ! ਕੋਰੋਨਾ ਵਾਇਰਸ ਦੇ ਨਾਲ-ਨਾਲ ਠੱਗਾਂ ਤੋਂ ਵੀ ਬਚੋ

ਤਰਨਤਾਰਨ, 16 ਅਪ੍ਰੈਲ : ਇਸ ਵੇਲੇ ਜਿਥੇ ਪੂਰੇ ਵਿਸ਼ਵ ‘ਚ ਕੋਰੋਨਾ ਦਾ ਕਹਿਰ ਸਿਖਰਾਂ ‘ਤੇ ਹੈ। ਉਥੇ ਹੀ ਬੇਈਮਾਨ ਲੋਕ ਵੀ ਪੂਰੀ ਤਰ੍ਹਾਂ ਸਰਗਰਮ ਹਨ।ਠੱਗੀਆਂ ਦਾ ਬਜ਼ਾਰ ਵੀ ਸਿਖਰਾਂ ਤੇ ਏ ਤਰਨਤਾਰਨ ‘ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ।ਜਿਸ ਵਿੱਚ ਕੋਰੋਨਾ ਨੂੰ ਅਧਾਰ ਬਣਾ ਕੇ ਠੱਗੀ ਮਾਰੀ ਗਈ।ਦਰਅਸਲ ਕੁਝ ਲੋਕਾਂ ਵੱਲੋਂ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ।ਪ੍ਰਧਾਨ ਮੰਤਰੀ ਮੋਦੀ ਨੇ ਨਾਂ ਤੇ ਲੋਕਾਂ ਦੇ ਖਾਤਿਆਂ ‘ਚ 5000 ਜਮ੍ਹਾ ਕਰਾਉਣ ਲਈ ਲੋਕਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਜਾ ਰਹੀ ਸੀ। ਇਹਨਾਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ ਅਤੇ ਦੂਜੇ ਪਾਸੇ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਪੁਲਿਸ ਨੇ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੋ ਦੋਸ਼ੀ ਪਾਇਆ ਗਿਆ ਉਸਤੇ ਸਖਤ ਕਾਰਵਾਈ ਹੋਵੇਗੀ। ਤਰਨਤਾਰਨ ਜ਼ਿਲ੍ਹਾ ਲੀਡ ਬੈਂਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਗਈ। ਠੱਗੀ ਮਾਰਨ ਵਾਲੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ।