Governance
ਬੈਂਸ ਨੇ ਲੁਧਿਆਣਾ ਦੇ ਪਿੰਡ ਮੰਸੂਰਾ ‘ਚ ਜੋੜਿਆ ਗਰੀਬ ਪਰਿਵਾਰ ਦਾ ਬਿਜਲੀ ਕੁਨੈਕਸ਼ਨ
ਲ਼ੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ
ਬੈਂਸ ਵੱਲੋਂ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ ਦਾ ਵੱਲੋਂ ਕੱਟੇ ਜਾ ਰਹੇ ਜ਼ਰੂਰਤਮੰਦ ਲੋਕਾਂ ਦੇ
ਬਿਜਲੀ ਦੇ ਕੁਨੇਕਸ਼ੰਨਾ ਨੂੰ ਜੋੜਨ ਦਾ ਸਿਲਸਿਲਾ ਜਾਰੀ ਹੈ। ਬੈਂਸ ਨੇ ਲੁਧਿਆਣਾ ਦੇ ਪਿੰਡ ਮੰਸੂਰਾ ‘ਚ ਇਕ ਕੁਨੈਕਸ਼ਨ ਜੋੜਿਆ
ਜੋ ਕਿ ਗਮਦੂਦ ਸਿੰਘ ਨਾਮ ਦੇ ਵਿਅਕਤੀ ਦਾ ਜੋ ਖੁਦ ਬਿਮਾਰ ਹੋਣ ਦੇ ਨਾਲ ਨਾਲ ਰੋਜੀ ਰੋਟੀ ਤੋਂ
ਵੀ ਮਜ਼ਬੂਰ ਹੈ
ਇਸ ਮੌਕੇ ਬੈਂਸ ਨੇ ਰੋਸ
ਜਤਾਉਂਦੇ ਹੋਏ ਕਿਹਾ ਕਿ ਪੀਐੱਸਪੀਸੀਐੱਲ ਸਰਕਾਰੀ ਵਿਭਾਗਾਂ ਦੇ ਵੱਲੋਂ ਬਿੱਲਾਂ ਨੂੰ ਸਰਕਾਰ ਦੇ
ਵੱਲੋਂ ਬਕਾਇਆ ਸਬਸਿਡੀ ਦੀ ਰਕਮ ਨੂੰ ਲੇਕਰ ਕਾਰਵਾਈ ਕਰਨ ਦੀ ਥਾਂ ਜ਼ਰੂਰਤਮੰਦ ਲੋਕਾਂ ਤੇ ਕਹਿਰ ਢਾਹਿਆ
ਜਾ ਰਿਹਾ ਹੈ ਉਹਨਾਂ ਕਿਹਾ ਕਿ 40 ਹਜ਼ਾਰ ਰੁਪਏ ਤੋਂ ਘੱਟ ਵਾਲੇ ਕੱਟੇ ਗਏ ਬਿਜਲੀ
ਕੁਨੈਕਸ਼ਨਾਂ ਨੂੰ ਜੋੜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਗਮਦੂਦ ਸਿੰਘ ਦੇ ਕਹਿਣ ਤੇ ਖੁਦ ਆਏ ਹਨ ।
ਉਹਨਾ ਕਿਹਾ ਕਿ ਐੱਸਸੀ,ਬੀਸੀ ਕੋਟੇ ਦੇ ਹੋਣ ਦੇ ਬਾਵਜੂਦ ਗਮਦੂਦ ਸਿੰਘ ਨੂੰ 20000 ਬਿਜਲੀ ਦਾ ਬਿੱਲ ਭੇਜ ਦਿੱਤਾ ਗਿਆ ਜਿਸਦੇ ਘਰ ਸਿਰਫ ਬਲਬ ਤੇ ਪੱਖਾ ਹੀ ਚਲਦਾ
ਹੈ । ਉਹਨਾ ਕਿਹਾ ਕਿ ਸਰਕਾਰ ਆਉਣ ਤੇ ਜ਼ਰੂਰਤਮੰਦ ਲੋਕਾਂ ਦੇ ਬਿਜਲੀ ਘੱਟ ਕੀਤੇ ਜਾਣਗੇ