Connect with us

Business

15 ਦਿਨ ਤਕ ਤਿਉਹਾਰ ਕਾਰਨ ਬੈਂਕ ਰਹਿਣਗੇ ਬੰਦ

Published

on

bank

ਜੁਲਾਈ ’ਚ ਵੱਖ-ਵੱਖ ਤਿਓਹਾਰਾਂ ਕਾਰਨ ਵੱਖ-ਵੱਖ ਸੂਬਿਆਂ ’ਚ ਬੈਂਕ 15 ਦਿਨ ਤੱਕ ਬੈਂਕ ਬੰਦ ਰਹਿਣਗੇ। ਆਰ. ਬੀ. ਆਈ. ਮੁਤਾਬਕ ਰਥ ਯਾਤਰਾ, ਭਾਨੁ ਜਯੰਤੀ, ਬਕਰਦੀ ਵਰਗੇ ਤਿਓਹਾਰਾਂ ਕਾਰਨ ਜੁਲਾਈ ’ਚ ਬੈਂਕਾਂ ’ਚ ਛੁੱਟੀਆਂ ਰਹਿਣਗੀਆਂ। 4 ਜੁਲਾਈ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ ਜਦ ਕਿ 10 ਜੁਲਾਈ ਅਤੇ 11 ਜੁਲਾਈ ਨੂੰ ਸ਼ਨੀਵਾਰ ਅਤੇ ਐਤਵਾਰ ਕਾਰਨ ਬੈਂਕਾਂ ’ਚ ਕੰਮ ਠੱਪ ਰਹੇਗਾ। ਜੁਲਾਈ 12 ਨੂੰ ਸੋਮਵਾਰ ਰਥ ਯਾਤਰਾ ਤਿਓਹਾਰ ਕਾਰਨ ਭੁਵਨੇਸ਼ਵਰ ਅਤੇ ਇੰਫਾਲ ’ਚ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ 13 ਜੁਲਾਈ ਨੂੰ ਮੰਗਲਵਾਰ ਨੂੰ ਭਾਨੁ ਜਯੰਤੀ ਕਾਰਨ ਗੰਗਟੋਕ ’ਚ ਬੈਂਕਾਂ ’ਚ ਛੁੱਟੀ ਰਹੇਗੀ। ਬੁੱਧਵਾਰ 14 ਜੁਲਾਈ ਨੂੰ ਦੁਰੂਕਪਾ ਤੇਸਚੀ ਤਿਓਹਾਰ ਕਾਰਨ ਵੀ ਗੰਗਟੋਕ ਦੇ ਬੈਂਕਾਂ ’ਚ ਛੁੱਟੀ ਹੈ ਜਦ ਕਿ 16 ਜੁਲਾਈ ਸ਼ੁੱਕਰਵਾਰ ਨੂੰ ਦੇਹਰਾਦੂਨ ’ਚ ਹਰੇਲਾ ਤਿਓਹਾਰ ਕਾਰਨ ਬੈਂਕਾਂ ’ਚ ਛੁੱਟੀ ਹੈ।

ਸ਼ਨੀਵਾਰ 17 ਜੁਲਾਈ ਨੂੰ ਖਰਚੀ ਪੂਜਾ ਕਾਰਨ ਅਗਰਤਲਾ ਅਤੇ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 18 ਜੁਲਾਈ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ। 19 ਜੁਲਾਈ ਸੋਮਵਾਰ ਨੂੰ ਗੁਰੂ ਰਿੰਪੋਛੇ ਥੁੰਗਾਕਰ ਉਤਸਵ ਕਾਰਨ ਗੰਗਟੋਕ ’ਚ ਇਸ ਦਿਨ ਬੈਂਕ ਬੰਦ ਰਹਿੰਦੇ ਹਨ। 20 ਜੁਲਾਈ ਮੰਗਲਵਾਰ ਨੂੰ ਬਕਰੀਦ ਕਾਰਨ ਜੰਮੂ, ਸ਼੍ਰੀਨਗਰ, ਤ੍ਰਿਵੇਂਦਰਮ ਦੇ ਬੈਂਕ ਬੰਦ ਰਹਿਣਗੇ। 21 ਜੁਲਾਈ ਬੁੱਧਵਾਰ ਨੂੰ ਅਗਰਤਲਾ, ਅਹਿਮਦਾਬਾਦ, ਬੇਂਗਲੁਰੂ, ਭੋਪਾਲ, ਚੰਡੀਗੜ੍ਹ, ਚੇਨਈ, ਕੋਲਕਾਤਾ, ਦੇਹਰਾਦੂਨ, ਗੁਹਾਟੀ, ਹੈਦਰਾਬਾਦ, ਪਟਨਾ, ਰਾਏਪੁਰ, ਨਿਊ ਦਿੱਲੀ, ਪਣਜੀ, ਰਾਂਚੀ ’ਚ ਬਕਰੀਦ ਦਾ ਤਿਓਹਾਰ 21 ਜੁਲਾਈ ਨੂੰ ਹੈ, ਜਿਸ ਕਾਰਨ ਬੈਂਕ ’ਚ ਛੁੱਟੀ ਰਹੇਗੀ। 24 ਜੁਲਾਈ ਅਤੇ 25 ਜੁਲਾਈ ਨੂੰ ਸ਼ਨੀਵਾਰ ਅਤੇ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।