Connect with us

Business

ਇਸ ਮਹੀਨੇ 16 ਦਿਨ ਬੈਂਕ ਰਹਿਣਗੇ ਬੰਦ…

Published

on

1ਅਕਤੂਬਰ 2023:  ਇਸ ਮਹੀਨੇ ਯਾਨੀ ਅਕਤੂਬਰ ਵਿੱਚ 16 ਦਿਨਾਂ ਤੱਕ ਬੈਂਕਾਂ ਵਿੱਚ ਕੋਈ ਵੀ ਕੰਮ ਨਹੀਂ ਹੋਵੇਗਾ। ਬੈਂਕ 5 ਐਤਵਾਰ ਅਤੇ 2 ਸ਼ਨੀਵਾਰ ਯਾਨੀ ਕਿ 6 ਦਿਨ ਬੰਦ ਰਹਿਣਗੇ। ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਕਾਰਨਾਂ ਕਰਕੇ 9 ਦਿਨਾਂ ਤੱਕ ਬੈਂਕਾਂ ‘ਚ ਕੰਮ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਉਨ੍ਹਾਂ ਦਿਨਾਂ ਦੀ ਸੂਚੀ ਦੇ ਰਹੇ ਹਾਂ ਜਿਨ੍ਹਾਂ ‘ਤੇ ਅਕਤੂਬਰ ਵਿੱਚ ਬੈਂਕ ਬੰਦ ਰਹਿਣਗੇ।

ਅਗਰਤਲਾ, ਗੁਹਾਟੀ ਅਤੇ ਕੋਲਕਾਤਾ ਵਿੱਚ 21 ਤੋਂ 24 ਅਕਤੂਬਰ ਤੱਕ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਇੱਥੇ 21 ਅਕਤੂਬਰ ਨੂੰ ਦੁਰਗਾ ਪੂਜਾ (ਸਪਤਮੀ), 22 ਅਕਤੂਬਰ ਐਤਵਾਰ ਅਤੇ 23 ਅਕਤੂਬਰ ਨੂੰ ਦੁਰਗਾ ਪੂਜਾ (ਨਵਮੀ) ਮੌਕੇ ਬੈਂਕ ਬੰਦ ਰਹਿਣਗੇ। 24 ਅਕਤੂਬਰ ਨੂੰ ਦੁਰਗਾ ਪੂਜਾ (ਦਸ਼ਮੀ) ਮੌਕੇ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ।

ਅਕਤੂਬਰ ‘ਚ  ਬੰਦ ਰਹਿਣਗੇ ਬੈਂਕ

2 ਅਕਤੂਬਰ—————–ਮਹਾਤਮਾ ਗਾਂਧੀ ਜੈਅੰਤੀ

14 ਅਕਤੂਬਰ—————–ਮਹਾਲਿਆ (ਕੋਲਕਾਤਾ)

18 ਅਕਤੂਬਰ—————– ਕਟਿ ਬੀਹੂ

21 ਅਕਤੂਬਰ—————–ਦੁਰਗਾ ਪੂਜਾ (ਸਪਤਮੀ)

23 ਅਕਤੂਬਰ —————– ਦੁਸਹਿਰਾ (ਮਹਾਨੌਮੀ)/ਹਥਿਆਰਾਂ ਦੀ ਪੂਜਾ/ਦੁਰਗਾ ਪੂਜਾ/ਵਿਜੈਦਸ਼ਮੀ

24 ਅਕਤੂਬਰ —————– ਮੰਗਲਵਾਰ, ਦੁਸਹਿਰਾ/ਦੁਸਹਿਰਾ (ਵਿਜੈਦਸ਼ਮੀ)/ਦੁਰਗਾ ਪੂਜਾ

25 ਅਕਤੂਬਰ —————– ਦੁਰਗਾ ਪੂਜਾ (ਦਸੈਨ) (ਗੰਗਤੋਕ, ਜੰਮੂ, ਸ੍ਰੀਨਗਰ)

27 ਅਕਤੂਬਰ —————– ਦੁਰਗਾ ਪੂਜਾ (ਦਸੈਨ) (ਗੰਗਤੋਕ)

28 ਅਕਤੂਬਰ—————-ਲਕਸ਼ਮੀ ਪੂਜਾ (ਕੋਲਕਾਤਾ)

31 ਅਕਤੂਬਰ —————– ਸਰਦਾਰ ਵੱਲਭਭਾਈ ਪਟੇਲ ਜੈਅੰਤੀ (ਅਹਿਮਦਾਬਾਦ)

ਕੈਲੰਡਰ ਅਨੁਸਾਰ ਅਕਤੂਬਰ ਮਹੀਨੇ 5 ਐਤਵਾਰ ਆ ਰਹੇ ਹਨ ਜਿਸ ਕਾਰਨ ਬੈਂਕ ਬੰਦ ਰਹਿਣਗੇ।