Connect with us

Punjab

ਬਰਨਾਲਾ: ਹੋਟਲ ਦੀ ਬਿਲਡਿੰਗ ‘ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Published

on

29 ਦਸੰਬਰ 2023:  ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਨਵੇਂ ਬਣ ਰਹੇ ਹੋਟਲ ਦੀ ਬਿਲਡਿੰਗ ਵਿੱਚ ਇੱਕ 60 ਸਾਲ ਦੇ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸਦੀ ਲਾਸ ਇੱਕ ਕਮਰੇ ਵਿੱਚ ਮੰਜੇ ਤੇ ਪਈ ਮਿਲੀ। ਜੋ ਨਵੇਂ ਬਣ ਰਹੇ ਆਪਣੇ ਰਿਸ਼ਤੇਦਾਰਾਂ ਦੇ ਹੋਟਲ ਵਿੱਚ ਬਤੌਰ ਚੌਂਕੀਦਾਰੀ ਵਜੋਂ ਕੰਮ ਕਰ ਰਿਹਾ ਸੀ।ਮ੍ਰਿਤਕ ਦੀ ਪਹਿਚਾਨ 62 ਸਾਲ ਦੇ ਮਹਿੰਦਰ ਸਿੰਘ ਪੁੱਤਰ ਰੁਲੀਆ ਰਾਮ ਵਾਸੀ ਹਮੇਰਪੁਰ (ਹਰਿਆਣਾ)ਵਜੋਂ ਹੋਈ ਹੈ। ਜੌ ਪਿਛਲੇ ਪੰਜ ਮਹੀਨੇ ਤੋਂ ਨਵੀਂ ਬਣ ਰਹੀ ਹੋਟਲ ਦੀ ਬਿਲਡਿੰਗ ਦੀ ਨਿਗਰਾਨੀ ਵਜੋਂ ਰੱਖਿਆ ਹੋਇਆ ਸੀ। ਜਿਸਦਾ ਪਿਛਲੀ ਲੰਘੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਤੇਜਧਾਰ ਹਥਿਆਰਾਂ ਨਾਲ ਕਤਲ ਹੋ ਗਿਆ। ਜਿਹਦੀ ਜਾਣਕਾਰੀ ਅੱਜ ਸਵੇਰੇ ਹੋਟਲ ਵਿੱਚ ਕੰਮ ਕਰਨ ਵਾਲੀ ਪਹੁੰਚੀ ਇਸਦੀ ਲੇਬਰ ਨੂੰ ਮਿਲੀ।

ਇਸ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਜਿੱਥੇ ਮੌਕੇ ਤੇ ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ , ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਸਮੇਤ ਫਰੈਂਸਿਕ ਟੀਮਾਂ ਵੱਲੋਂ ਡੰਘਾਈ ਨਾਲ ਇਸ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਤਲ ਦੀ ਘਟਨਾ ਨੂੰ ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤਾ ਜਾ ਰਿਹਾ ਹੈ।