Corona Virus
ਬਰਨਾਲਾ ਤੇ ਪੱਟੀ ਜੇਲ ਨੂੰ ਏਕਾਂਤਵਾਸ ਵਜੋਂ ਐਲਾਨਿਆ, 412 ਕੈਦੀ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕੀਤੇ: ਰੰਧਾਵਾ

ਚੰਡੀਗੜ, 16 ਅਪਰੈਲ: ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀਨਵਾਂ ਕੈਦੀ ਏਕਾਂਤਵਾਸ ਐਲਾਨੀਆਂ। ਇਹਨਾਂ ਦੋਵਾਂ ਜੇਲ੍ਹਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਕਦਮਸੂਬੇ ਦੀਆਂ ਜੇਲ੍ਹਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ।
ਜੇਲ ਮੰਤਰੀ ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਬਰਨਾਲਾ ਜੇਲ ਦੇ 100 ਕੈਦੀ ਨਵੀਂ ਜੇਲ ਨਾਭਾ ਤੇ 202 ਕੈਦੀ ਜ਼ਿਲਾ ਜੇਲ ਬਠਿੰਡਾ ਅਤੇਪੱਟੀ ਸਬ ਜੇਲ ਦੇ 110 ਕੈਦੀ ਜ਼ਿਲਾ ਜੇਲ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਇਹਨਾਂ 412 ਕੈਦੀਆਂ ਨੂੰ ਚੈਕਅੱਪਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ੍ਹਾਂ ਨੂੰ ਛੱਡ ਕੇ ਕਿਸੇ ਹੋਰ ਜੇਲ ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂਬਰਨਾਲਾ ਤੇ ਪੱਟੀ ਜੇਲ ਵਿੱਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਭੇਜਿਆਜਾਵੇਗਾ।