Punjab
ਬਟਾਲਾ ਬਸ ਡਿਪੋ ਦਾ ਡਰਾਈਵਰ ਚੜਿਆ ਪਾਣੀ ਦੀ ਟੈਕੀ ਤੇ — ਮਾਮਲਾ ਡੀਜ਼ਲ ਚੋਰੀ ਦਾ ਆਰੋਪ

ਅੱਜ ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਉਸ ਵੇਲੇ ਮਾਹੌਲ ਗਰਮਾ ਗਿਆ ਜਦ ਇਕ ਬਸ ਡਰਾਈਵਰ ਡਿਪੋ ਚ ਬਣੀ ਪਾਣੀ ਦੀ ਟੈਕੀ ਤੇ ਚੜ ਗਿਆ ਉਥੇ ਹੀ ਡਰਾਈਵਰ ਦਲਜੀਤ ਸਿੰਘ ਨੇ ਪਾਣੀ ਦੀ ਟੈਂਕੀ ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾ ਉਹ ਛਲਾਂਗ ਲਗਾ ਆਤਮਹੱਤਿਆ ਕਰ ਲਾਵੇਗਾ | ਮਾਮਲਾ ਹੈ ਪੀਅਰਟੀਸੀ ਬਸ ਡਰਾਈਵਰ ਦਲਜੀਤ ਸਿੰਘ ਤੇ ਡੀਜ਼ਲ ਚੋਰੀ ਦੇ ਆਰੋਪ ਲਗੇ ਹਨ
ਉਥੇ ਹੀ ਪਨਬੱਸ ਅਤੇ ਪੀਅਰਟੀਸੀ ਮੁਲਾਜਿਮ ਜਥੇਬੰਦੀ ਦੇ ਡਿਪੋ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਦਲਜੀਤ ਆਊਟ ਸੌਰਸ ਤੇ ਭਰਤੀ ਡਰਾਈਵਰ ਹੈ ਅਤੇ ਉਹ ਰਾਤ ਦੀ ਡਿਊਟੀ ਤੇ ਸੀ ਅਤੇ ਰਾਤ ਬੱਸ ਲੈਕੇ ਗਿਆ ਲੇਕਿਨ ਜਦ ਸਵੇਰੇ ਡਿਪੋ ਆਇਆ ਤਾ ਉਸ ਤੇ ਆਰੋਪ ਲਗਾਇਆ ਗਿਆ ਕਿ ਉਸਨੇ ਬੱਸ ਚੋ ਡੀਜ਼ਲ ਚੋਰੀ ਕੀਤਾ ਹੈ ਜਦਕਿ ਜੋ ਨਵੀਆਂ ਬੱਸਾਂ ਦਾ ਫਲੀਟ ਆਇਆ ਹੈ ਉਸ ਚੋ ਡੀਜ਼ਲ ਚੋਰੀ ਨਹੀਂ ਕੀਤਾ ਜਾ ਸਕਦਾ ਅਤੇ ਆਰੋਪ ਲਗਾ ਉਸ ਨੂੰ ਡਿਊਟੀ ਤੋਂ ਸਸ੍ਪੇੰਡ ਕਰ ਦਿਤਾ ਗਿਆ ਅਤੇ ਡਰਾਈਵਰ ਨੇ ਖੁਦ ਨੂੰ ਬੇਕਾਸੁਰ ਸਪਸ਼ਟ ਕਰਦਾ ਪੰਜਾਬ ਰੋਡਵੇਜ਼ ਡਿਪੋ ਬਟਾਲਾ ਦੇ ਅੰਦਰ ਬਣੀ ਪਾਣੀ ਦੀ ਟੈਂਕੀ ਤੇ ਚੜ ਗਿਆ ਹੈ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਆਤਮਹੱਤਿਆ ਕਰਨ ਦੀ ਗੱਲ ਕਰ ਰਿਹਾ ਹੈ
ਉਧਰ ਪੰਜਾਬ ਰੋਡਵੇਜ਼ ਡਿਪੋ ਦੇ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਚੈਕਿੰਗ ਟੀਮ ਵਲੋਂ ਜਾਂਚ ਕਰਨ ਤੇ ਸਾਮਣੇ ਆਇਆ ਸੀ ਕਿ ਉਕਤ ਡਰਾਈਵਰ ਨੇ ਬਸ ਚੋ ਤੇਲ ਚੋਰੀ ਕੀਤਾ ਹੈ ਜਿਸ ਦੀ ਰਿਪੋਰਟ ਉਹਨਾਂ ਵਲੋਂ ਕਾਰਵਾਈ ਕਰਦੇ ਹੋਏ ਉੱਚ ਅਧਕਾਰੀ ਦਫਤਰ ਅਤੇ ਪੁਲਿਸ ਨੂੰ ਭੇਜੀ ਗਈ ਹੈ ਅਤੇ ਜੇਕਰ ਡਰਾਈਵਰ ਬੇਕਸੂਰ ਹੈ ਤਾ ਉਹ ਲਿਖਤ ਦੇਕੇ ਜਾਂਚ ਕਰਵਾ ਸਕਦਾ ਹੈ ਲੇਕਿਨ ਲਿਖਤ ਦੇਣ ਦੀ ਜਗਾਹ ਉਹ ਟੈਂਕੀ ਤੇ ਚੜ ਗਿਆ ਹੈ ਅਤੇ ਉਹਨਾਂ ਵਲੋਂ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਡਰਾਈਵਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਥੱਲੇ ਉਤਰ ਆਵੇ |