Punjab
ਬਟਾਲਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ ਅਤੇ ਅਣਮਿਥੇ ਸਮੇ ਦੀ ਹੜਤਾਲ ਤੇ ਜਾਣ ਦੀ ਦਿਤੀ ਚੇਤਾਵਨੀ

ਬਟਾਲਾ ਨਗਰ ਨਿਗਮ ਤਹਿਤ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾ ਨੂੰ ਲੈਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਸ਼ਹਿਰ ਦੇ ਬਾਜ਼ਾਰਾਂ ਚ ਰੋਸ ਮਾਰਚ ਕੱਢਿਆ ਗਿਆ | ਉਥੇ ਹੀ ਸਫਾਈ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆ ਮੰਗਾ ਨੂੰ ਅੱਜ ਸ਼ਾਮ ਤਕ ਪ੍ਰਸ਼ਾਸ਼ਨ ਵਲੋਂ ਨਾ ਪ੍ਰਵਾਨ ਕੀਤਾ ਤਾ ਉਹਨਾਂ ਵਲੋਂ ਕੱਲ ਤੋਂ ਸਫਾਈ ਦੇ ਕੰਮਕਾਜ ਬੰਦ ਕਰ ਪੂਰਨ ਤੌਰ ਹੜਤਾਲ ਕੀਤੀ ਜਾਵੇਗੀ |
ਬਟਾਲਾ ਸ਼ਹਿਰ ਦੇ ਬਾਜ਼ਾਰਾਂ ਚ ਅੱਜ ਸਵੇਰੇ ਨਗਰ ਨਿਗਮ ਤਹਿਤ ਕੰਮ ਕਰਨ ਵਾਲੇ ਕੱਚੇ ਅਤੇ ਪੱਕੇ ਤੌਰ ਤੇ ਤੈਨਾਤ ਸਫਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਰੋਸ ਮਾਰਚ ਕੱਢਿਆ ਗਿਆ ਅਤੇ ਜੰਮਕੇ ਪ੍ਰਸ਼ਾਸ਼ਨ ਅਤੇ ਐਮਐਲਏ ਬਟਾਲਾ ਖਿਲਾਫ ਨਾਅਰੇਬਾਜੀ ਕੀਤੀ ਗਈ | ਉਥੇ ਹੀ ਰੋਸ ਮਾਰਚ ਕਰ ਰਹੇ ਕੱਚੇ ਮੁਲਾਜ਼ਮਾਂ ਨੇ ਕਿਹਾ ਕੀ ਬਟਾਲਾ ਨਗਰ ਨਿਗਮ ਵਲੋਂ ਜੋ ਸਫਾਈ ਦਾ ਕੰਮ ਠੇਕੇ ਅਧੀਨ ਹੈ, ਉਸਦਾ ਉਹ ਵਿਰੋਧ ਕਰਦੇ ਹਨ ਅਤੇ ਉਹਨਾਂ ਦੀ ਜੋ ਮੁਖ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਸਿੱਧੇ ਤੌਰ ਤੇ ਕੰਟ੍ਰੈਕਟ ਪ੍ਰਣਾਲੀ ਤਹਿਤ ਭਰਤੀ ਕਰੇ | ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਨੇ ਇਹ ਐਲਾਨ ਕੀਤਾ ਸੀ ਕਿ ਸਫਾਈ ਦਾ ਠੇਕਾ ਨਹੀਂ ਦਿਤਾ ਜਾਵੇਗਾ ਅਤੇ ਸਾਰੇ ਸਫਾਈ ਕਰਮਚਾਰੀਆਂ ਨੂੰ ਭਾਰਤੀ ਕੀਤਾ ਜਾਵੇਗਾ ਅਤੇ ਪੰਜਾਬ ਦੀ ਕਿਸੇ ਵੀ ਨਗਰ ਨਿਗਮ ਚ ਸਫਾਈ ਦਾ ਕੰਮ ਠੇਕੇ ਤੇ ਨਹੀਂ ਹੈ ਲੇਕਿਨ ਬਟਾਲਾ ਦੇ ਐਮਐਲਏ ਵਲੋਂ ਇਹ ਕੰਮ ਠੇਕੇ ਤੇ ਦੇਣ ਦੀ ਤਿਆਰੀ ਹੈ ਜਿਸ ਦੇ ਵਿਰੋਧ ਚ ਉਹਨਾਂ ਵਲੋਂ ਪਹਿਲਾ ਵੀ ਮੰਗ ਪੱਤਰ ਦਿਤੇ ਗਏ ਹਨ ਅਤੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇਕਰ ਉਹਨਾਂ ਦੀਆ ਮੰਗਾ ਪ੍ਰਤੀ ਪ੍ਰਸ਼ਾਸ਼ਨ ਸੰਜ਼ੀਦਾ ਨਾ ਹੋਇਆ ਤਾ ਉਹਨਾਂ ਵਲੋਂ ਕੱਲ ਤੋਂ ਆਪਣਾ ਕੰਮ ਮੁਕੰਮਲ ਤੌਰ ਤੇ ਬੰਦ ਕਰ ਅਣਮਿਥੇ ਸਮੇ ਦੀ ਹੜਤਾਲ ਕੀਤੀ ਜਾਵੇਗੀ |