Connect with us

Punjab

ਮਹਿਜ਼ 35 ਹਜ਼ਾਰ ਦੇ ਲੇਣਦੇਣ ਦੇ ਚਲਦੇ 6 ਸਾਲ ਦਾ ਬੱਚਾ ਕੀਤਾ ਅਗਵਾ ਬਟਾਲਾ ਪੁਲਿਸ ਵਲੋਂ ਬੱਚਾ ਕੀਤਾ ਗਿਆ ਬਰਾਮਦ ਦੋਸ਼ੀ ਫਰਾਰ

Published

on

ਬਟਾਲਾ ਪੁਲਿਸ ਵਲੋਂ ਅੱਜ ਇਕ ਅਗਵਾ ਹੋਏ 6 ਸਾਲ ਦੇ ਬੱਚੇ ਨੂੰ ਕੁਝ ਘੰਟੀਆਂ ਚ ਬਰਾਮਦ ਕਰ ਪਰਿਵਾਰ ਨੂੰ ਸੌਂਪੇ ਜਾਣ ਦਾ ਦਾਅਵਾ ਕੀਤਾ ਗਿਆ ਉਥੇ ਹੀ ਪੁਲਿਸ ਡੀਐਸਪੀ ਨੇ ਦਾਅਵਾ ਕੀਤਾ ਕਿ ਮਹਿਜ਼ 35 ਹਜ਼ਾਰ ਰੁਪਏ ਦੇ ਲੈਣਦੇਣ ਨੂੰ ਲੈਕੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਜਦਕਿ ਬੱਚਾ ਹੁਣ ਪਰਿਵਾਰ ਦੇ ਹਵਾਲੇ ਕਰ ਦਿਤਾ ਗਿਆ ਹੈ ਅਤੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਅਗਵਾ ਕਰਨ ਵਾਲੇ ਦੋ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ ਅਤੇ ਉਹ ਪੁਲਿਸ ਦਾ ਧੰਨਵਾਦ ਕਰ ਰਹੇ ਹਨ |

ਇਸ ਅਗਵਾ ਦੀ ਵਾਰਦਾਤ ਦੀ ਗੁਥੀ ਸੁਲਝਾਉਣ ਬਾਰੇ ਡੀਐਸਪੀ ਦੇਵ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਰਹਿਣ ਵਾਲੇ ਵਜ਼ੀਰ ਮਸੀਹ ਵਲੋਂ ਸ਼ਕਾਇਤ ਦਰਜ਼ ਕੀਤੀ ਗਈ ਕਿ ਉਸਦਾ ਬੱਚਾ ਅੰਮ੍ਰਿਤਸਰ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਉਸਦੇ ਘਰ ਤੋਂ ਅਗਵਾ ਕੀਤਾ ਹੈ ਅਤੇ ਅਗਵਾ ਪੈਸੇ ਦੇ ਲੈਣਦੇਣ ਦੇ ਚਲਦੇ ਕੀਤਾ ਗਿਆ ਹੈ ਉਥੇ ਹੀ ਪੁਲਿਸ ਵਲੋਂ ਰੈਡ ਕਰ ਬੱਚੇ ਨੂੰ ਬਚਾਅ ਲਿਆ ਗਿਆ ਅਤੇ ਪਰਿਵਾਰ ਨੂੰ ਸੌਂਪ ਦਿਤਾ ਗਿਆ ਹੈ

ਅਤੇ ਉਥੇ ਹੀ ਡੀਐਸਪੀ ਨੇ ਦੱਸਿਆ ਕਿ ਮੁਖ ਦੋਸ਼ੀ ਮਨਜਿੰਦਰ ਸਿੰਘ ਫਰਾਰ ਹੈ ਅਤੇ ਉਹ ਦਾ ਪਹਿਲਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਜੇਲ ਤੋਂ ਪੈਰੋਲ ਤੇ ਆਇਆ ਸੀ ਅਤੇ ਉਹ ਮਸੀਹ ਦਾ ਵੀ ਜੇਲ ਚ ਜਾਣਕਾਰ ਹੋਇਆ ਜਦ ਵਜ਼ੀਰ ਮਸੀਹ ਕਿਸੇ ਕੇਸ ਚ ਜੇਲ ਚ ਬੰਦ ਸੀ ਉਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ |