Punjab
ਬਟਾਲਾ ਪੁਲਿਸ ਵਲੋਂ ਦੋ ਨੌਜਵਾਨ ਹੈਰੋਇਨ ਸਮੇਤ ਗ੍ਰਿਫਤਾਰ

ਬਟਾਲਾ : ਚੋਣ ਜ਼ਾਬਤਾ ਦੇ ਚਲਦੇ ਚੋਣ ਕਮਿਸ਼ਨ ਵਲੋਂ ਦਿਤੇ ਆਦੇਸ਼ਾ ਦੇ ਚਲਦੇ ਪੰਜਾਬ ਪੁਲਿਸ ਵਲੋਂ ਕੜੇ ਨਾਕੇਬੰਦੀ ਕੀਤੀ ਗਈ ਹੈ ਇਸੇ ਦੇ ਚਲਦੇ ਬਟਾਲਾ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਵਲੋਂ ਨਸ਼ੇ ਦੇ ਖਿਲਾਫ ਵਿਸ਼ੇਸ ਮੁਹਿੰਮ ਵਿਡੀ ਗਈ ਹੈ ਅਤੇ ਵੱਖ ਵੱਖ ਸ਼ੱਕੀ ਜਗਾਹ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਡੇਰਾ ਬਾਬਾ ਨਾਨਕ ਰੋਡ ਤੇ ਵਿਸ਼ੇਸ ਨਾਕਾ ਲਗਾਇਆ ਗਿਆ ਸੀ ਜਿਥੇ ਸ਼ੱਕ ਦੇ ਚਲਦੇ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਜਦ ਰੋਕ ਕੇ ਪੁੱਛਗਿੱਛ ਕੀਤੀ ਗਈ ਤਾ ਤੇਲਾਸ਼ੀ ਲੈਣ ਤੇ ਉਹਨਾਂ ਕੋਲੋਂ 18 ਗ੍ਰਾਮ ਅਤੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਦੋਵੇ ਨੌਜਵਾਨਾਂ ਦੀ ਪਹਿਚਾਣ ਪਿੰਡ ਉਮਰਾਵਾਲ ਤੋਂ ਹੋਈ ਹੈ ਅਤੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨ ਨਸ਼ਾ ਕਿਥੋਂ ਲੈਕੇ ਆਏ ਸਨ ਅਤੇ ਉਹਨਾਂ ਦਾ ਪਿਛਲੇ ਰਿਕਾਰਡ ਵੀ ਚੈਕ ਕੀਤਾ ਜਾ ਰਿਹਾ ਹੈ |