Punjab
ਯੂਕਰੇਨ ਵਿੱਚ ਫਸੇ ਬਟਾਲਾ ਦੇ ਵਿਦਿਆਰਥੀ
ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ ਉੱਥੇ ਯੂਕਰੇਨ ਵਿੱਚ ਵੱਡੀ ਗਿਣਤੀ ਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿਚ ਪੜ੍ਹਾਈ ਲਈ ਗਏ ਬਟਾਲਾ ਦੇ ਵੱਖ ਵੱਖ ਤਿੰਨ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਜੋ ਵਿਦਿਆਰਥੀ ਵੀਜ਼ਾ ਤੇ ਉਥੇ ਪੜਾਈ ਕਰ ਰਹੇ ਹਨ ਅਤੇ ਸਾਰੇ ਮੈਡੀਕਲ ਦੇ ਸਟੂਡੈਂਟ ਹਨ ਹੁਣ ਉਥੇ ਬੰਕਰਾਂ ਵਿੱਚ ਇਕੱਠੇ ਹੋ ਸਮਾਂ ਗੁਜਾਰ ਰਹੇ ਹਨ ਭਾਵੇ ਕਿ ਭਾਰਤੀ ਦੂਤਾਵਾਸ ਵੱਲੋਂ ਇਹ ਅਸ਼ਵਾਸ਼ਨ ਦਿਤਾ ਗਿਆ ਹੈ ਕਿ ਉਹਨਾਂ ਨੂੰ ਜਲਦ ਉਥੋਂ ਕੱਢ ਭਾਰਤ ਵਤਨ ਵਾਪਿਸ ਲਿਆਂਦਾ ਜਾਵੇਗਾ ਲੇਕਿਨ ਕੁਝ ਨਹੀਂ ਹੋ ਰਿਹਾ ਇਹ ਕਹਿਣਾ ਹੈ ਬਚਿਆ ਦੇ ਪਰਿਵਾਰਕ ਮੈਂਬਰਾਂ ਦਾ | ਅਤੇ ਉਹਨਾਂ ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ ਹੈ।ਸਭ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਹਨਾਂ ਦਸਿਆ ਕਿ ਉਹਨਾਂ ਉਪਰ ਲਗਾਤਾਰ ਬੰਬ ਬਾਰੀ ਹੋ ਰਹੀ ਹੈ ਅਤੇ ਸਭ ਇਹੀ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।