Punjab
ਸ਼ੱਕੀ ਕੋਰੋਨਾ ਮਰੀਜ ਦੀ ਹਸਪਤਾਲ ਚ ਹੋਈ ਮੌਤ, ਰਿਪੋਰਟ ਆਉਣੀ ਹਾਲੇ ਬਾਕੀ

ਬਟਾਲਾ, 11 ਅਪਰੈਲ: ਸਿਵਲ ਹਸਪਤਾਲ ਬਟਾਲਾ ਚ ਇਕ 60 ਸਾਲ ਦੇ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋਈ ਹੈ। ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੰਜੀਵ ਭੱਲਾ ਨੇ ਦੱਸਿਆ ਕਿ ਉਕਤ ਮਰੀਜ ਕਸਬਾ ਕਾਦੀਆਂ ਦਾ ਰਹਿਣ ਵਾਲਾ ਸੀ ਅਤੇ ਟੀਬੀ ਨਾਲ ਪੀੜਤ ਹਾਈ ਰਿਸਕ ਮਰੀਜ਼ ਸੀ। ਬੀਤੀ ਸ਼ਾਮ ਉਹਨਾਂ ਦੇ ਹਸਪਤਾਲ ਚ ਦਾਖਿਲ ਹੋਇਆ ਸੀ ਅਤੇ ਇਲਾਜ ਦੇ ਦੌਰਾਨ ਸ਼ਨੀਵਾਰ ਸੇਵਰ ਉਸ ਦੀ ਮੌਤ ਹੋ ਗਈ। ਹੁਣ ਉਹਨਾਂ ਵਲੋਂ ਮ੍ਰਿਤਕ ਦੇ ਜੋ ਸੰਪਲ ਲਏ ਗਏ ਹਨ ਅਤੇ ਕਰੋਨਾ ਟੈਸਟ ਲਈ ਭੇਜੇ ਗਏ ਹਨ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਮਰੀਜ਼ ਕਰੋਨਾ ਪੌਜ਼ਟਿਵ ਸੀ ਜਾ ਨਹੀਂ ਅਤੇ ਜਿਸ ਇਲਾਕੇ ਤੋਂ ਇਹ ਮਰੀਜ਼ ਆਇਆ ਹੈ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸਿਲ ਕਰ ਦਿੱਤਾ ਗਿਆ ਹੈ।