Punjab
ਬਟਾਲਾ ਚ ਦੇਰ ਰਾਤ ਪੁਲਿਸ ਦੀ ਗੱਡੀ ਵਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ , ਦੋਵੇ ਨੌਜਵਾਨ ਗੰਭੀਰ ਜਖਮੀ
ਬਟਾਲਾ ਚ ਦੇਰ ਰਾਤ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਨੌਜ਼ਵਾਨ ਹੋਏ ਗੰਭੀਰ ਰੂਪ ਚ ਜਖਮੀ ਉਥੇ ਹੀ ਜਖ਼ਮੀ ਨੌਜਵਾਨਾਂ ਅਤੇ ਮੌਕੇ ਤੇ ਮਜੂਦ ਚਸ਼ਮਦੀਦ ਨੇ ਦੱਸਿਆ ਕਿ ਉਕਤ ਮੋਟਰ ਸਾਈਕਲ ਨੂੰ ਤੇਜ ਰਫਤਾਰ ਚ ਆ ਰਹੀ ਪੁਲਿਸ ਦੀ ਗੱਡੀ ਨੇ ਟੱਕਰ ਮਾਰੀ ਹੈ ਉਥੇ ਹੀ ਉਹਨਾਂ ਦੱਸਿਆ ਕਿ ਗੱਡੀ ਤੇਜ਼ ਰਫਤਾਰ ਚ ਸੀ ਅਤੇ ਟੱਕਰ ਮਾਰਨ ਤੋਂ ਬਾਅਦ ਵੀ ਗੱਡੀ ਚ ਮਜੂਦ ਪੁਲਿਸ ਅਧਕਾਰੀ ਅਤੇ ਪੁਲਿਸ ਮੁਲਾਜਿਮਾ ਨੇ ਜਖਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਠੀਕ ਨਹੀਂ ਸਮਝਿਆ ਉਲਟ ਐਮਬੂਲੈਂਸ ਦੀ ਉਡੀਕ ਕਰਦੇ ਰਹੇ ਅਤੇ ਉਥੇ ਹੀ ਦੋਵਾਂ ਨੌਜਵਾਨਾਂ ਨੂੰ ਸਥਾਨਿਕ ਲੋਕ ਹਸਪਤਾਲ ਚ ਦਾਖਿਲ ਕਰਵਾਇਆ ਅਤੇ ਉਥੇ ਹੀ ਚਮਸ਼ਦੀਦ ਅਤੇ ਜਖਮੀ ਨੌਜਵਾਨ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ | ਉਧਰ ਦੇਰ ਰਾਤ ਤਕ ਬਟਾਲਾ ਪੁਲਿਸ ਦੇ ਅਧਕਾਰੀਆਂ ਵਲੋਂ ਇਸ ਮਾਮਲੇ ਤੇ ਕੋਈ ਵੀ ਪ੍ਰਤਿਕਰਮ ਦਿਤਾ ਗਿਆ ਹੈ