Punjab
ਸਰਹੰਦ ਕਨਾਲ ਵਿੱਚੋਂ ਨਿਕਲਦੀ ਬਠਿੰਡਾ ਬਰਾਂਚ 17 ਨਵੰਬਰ ਤੱਕ ਬੰਦ

ਚੰਡੀਗੜ੍ਹ:
ਸਰਹੰਦ ਕਨਾਲ ਵਿੱਚੋਂ ਨਿਕਲਦੀ ਬਠਿੰਡਾ ਬਰਾਂਚ 17 ਨਵੰਬਰ, 2022 ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕਨਾਲ ਅਤੇ ਡਰੇਨਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਬਰਾਂਚ ਜੋ ਕਿ ਸਰਹੰਦ ਨਹਿਰ ਦੀ ਟੇਲ ਤੋਂ ਨਿਕਲਦੀ ਕੰਬਾਇਡ ਬਰਾਂਚ ਦੀ ਟੇਲ ਬੁਰਜੀ 10751 ਤੋਂ ਨਿਕਲਦੀ ਹੈ, ਦੀ ਅੰਦਰੂਨੀ ਸਫ਼ਾਈ ਦੇ ਕੰਮ ਨੂੰ ਪੂਰਾ ਕਰਨ ਲਈ 30-10-2022 ਤੋਂ 17-11-2022 (ਦੋਵੇਂ ਦਿਨ ਸ਼ਾਮਲ) ਤੱਕ 19 ਦਿਨ ਲਈ ਬੰਦ ਰਹੇਗੀ।