Politics
ਬਠਿੰਡਾ ਥਰਮਲ ਮੁਲਾਜ਼ਮਾਂ ਦਾ ਪ੍ਰਦਰਸ਼ਨ ਦੇ ਕੇ ਹੋਵੇਗੀ ਹੈਰਾਨੀ
ਊਠਾਂ ਤੇ ਚੜ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਬਠਿੰਡਾ ਥਰਮਲ ਮੁਲਾਜ਼ਮਾਂ ਨੇ ਕੀਤਾ ਅਨੌਖਾ ਪ੍ਰਦਰਸ਼ਨ
ਊਠਾਂ ਤੇ ਚੜ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਸਰਕਾਰ ਦੇ ਵਾਅਦੇ-ਲਾਰਿਆਂ ਦੀ ਗੰਢੜੀ ਨੂੰ ਫੂਕਿਆ
ਬਠਿੰਡਾ,27 ਅਗਸਤ 🙁 ਰਾਕੇਸ਼ ਕੁਮਾਰ) ਬਠਿੰਡਾ ਦੇ ਥਰਮਲ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਇੱਕ ਵੱਖਰੀ ਕਿਸਮ ਦਾ ਰੋਸ ਪ੍ਰਦਰਸ਼ਨ ਕੀਤਾ ਜਿਸਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਬਠਿੰਡਾ ਥਰਮਲ ਮੁਲਾਜ਼ਮਾਂ ਵੱਲੋਂ ਊਠਾਂ ਤੇ ਚੜ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਮੁਲਾਜ਼ਮਾਂ ਨੇ ਸਰਕਾਰ ਦੇ ਝੂਠੇ ਵਾਅਦੇ-ਲਾਰਿਆਂ ਦੀ ਇੱਕ ਗੰਢੜੀ ਨੂੰ ਵੀ ਫੂਕਿਆ ਗਿਆ।
ਮੁਲਾਜ਼ਮਾਂ ਨੇ ਦੱਸਿਆ ਕਿ 2017 ਦੀਆਂ ਵਿਧਾਨ-ਸਭ ਚੋਣਾਂ ਦੌਰਾਨ ਸਰਕਾਰ ਨੇ ਜੋ ਵਾਅਦੇ ਕੀਤੇ ਸਨ,ਉਹਨਾਂ ਵਾਅਦਿਆਂ ਨੂੰ ਸਰਕਾਰ ਹੁਣ ਪੂਰਾ ਨਹੀਂ ਕਰ ਰਹੀ। ਜਿਸ ਕਰਕੇ ਮੁਲਜ਼ਮਾਂ ਅਤੇ ਜੱਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਵਿਰੁੱਧ ਧਰਨਾ-ਪ੍ਰਦਰਸ਼ਨ ਕੀਤਾ ਹੈ। ਮੌਂਟੇਕ ਸਿੰਘ ਆਹਲੂਵਾਲੀਆ ਦੀ ਜੋ ਰਿਪੋਰਟ ਆਈ ਸੀ ਉਹ ਮੁਲਾਜ਼ਮ ਜੱਥੇਬੰਦੀਆਂ ਦੇ ਵਿਰੁੱਧ ਸੀ। ਜਿਸ ਵਿੱਚ ਪੇ-ਸਕੇਲ,ਡੀ ਏ ਦੀਆਂ ਕਿਸ਼ਤਾਂ ਨੂੰ ਜਾਰੀ ਨਾ ਕਰਨਾ ਅਤੇ ਤਨਖਾਹਾਂ ਵਿੱਚ ਕਟੌਤੀ ਦੀ ਗੱਲ ਕਹੀ ਸੀ ਜੋ ਮੁਲਾਜ਼ਮਾਂ ਅਤੇ ਜੱਥੇਬੰਦੀ ਦੇ ਵਿਰੁੱਧ ਹੈ।
ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੇਗੀ,ਤਦ ਤੱਕ ਇਹ ਧਰਨਾ-ਪ੍ਰਦਰਸ਼ਨ ਜਾਰੀ ਰਹੇਗਾ।
Continue Reading