World
ਤਾਲਿਬਾਨ ‘ਚ ਬੰਦ ਹੋਣਗੇ ਬਿਊਟੀ ਸੈਲੂਨ, ਸ਼ਾਪਿੰਗ ਮਾਲ ‘ਚ ਔਰਤਾਂ ਦੇ ਕੰਮ ਕਰਨ ‘ਤੇ ਹੋਵੇਗੀ ਪਾਬੰਦੀ

ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਔਰਤਾਂ ਲਈ ਨਵੀਆਂ ਪਾਬੰਦੀਆਂ ਦੇ ਹੁਕਮ ਜਾ ਰੀ ਕਰ ਦਿੱਤੇ ਹਨ ਇਹ ਖਾਸ ਕਰਕੇ ਸ਼ਾਪਿੰਗ ਮਾਲਾਂ ਵਿੱਚ ਕੰਮ ਕਰਨ ਬਾਰੇ ਕਿਹਾ ਗਿਆ ਹੈ । ਦੋਹਾ, ਕਤਰ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸੁਹੇਲ ਸ਼ਾਹੀਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਔਰਤਾਂ ਲਈ ਨਵੀਆਂ ਪਾਬੰਦੀਆਂ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ।
ਅਲ ਅਰਬੀਆ ਪ੍ਰਸਾਰਕ ਨੇ ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਤਾਲਿਬਾਨ ਦੀ ਅਗਵਾਈ ਵਾਲੀ ਅੰਤਰਿਮ ਅਫਗਾਨ ਸਰਕਾਰ ਅਗਲੇ 10 ਦਿਨਾਂ ਵਿੱਚ ਦੇਸ਼ ਵਿੱਚ ਔਰਤਾਂ ਦੇ ਸੁੰਦਰਤਾ ਸੈਲੂਨ ਨੂੰ ਬੰਦ ਕਰ ਦੇਵੇਗੀ ਅਤੇ ਸ਼ਾਪਿੰਗ ਮਾਲਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ‘ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ। ਸ਼ਾਹੀਨ ਨੇ ਕਿਹਾ ਕਿ ਇਹ ਜਾਣਕਾਰੀ ਗਲਤ ਹੈ, ਸਬੰਧਤ ਸੰਸਥਾਵਾਂ ਇਸ ਬਿਆਨ ਨੂੰ ਰੱਦ ਕਰਦੀਆਂ ਹਨ। ਅੰਤਰਿਮ ਅਫਗਾਨ ਸਰਕਾਰ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਸੱਤਾ ਵਿੱਚ ਆਈ ਸੀ।