Punjab
ਮਜਬੂਰ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ,ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ ‘ਚ 38 ਸਾਲਾ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਆਈ ਸਾਹਮਣੇ। ਖੁਦਕੁਸ਼ੀ ਕਰਨ ਤੋਂ ਪਹਿਲਾਂ 2 ਨੌਜਵਾਨਾਂ ਨੇ ਬਣਾਈ ਵੀਡੀਓ ਵੀਡੀਓ ‘ਚ ਲਾਈਵ ਹੋ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣ ‘ਤੇ 3 ਲੋਕਾਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸੇ ਦੌਰਾਨ ਮਨੀਸ਼ ਨਾਂ ਦੇ ਵਿਅਕਤੀ ਨੇ ਜੀਐਸ ਚੱਢਾ ਰਾਈਸ ਮਿੱਲ ’ਤੇ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਬੌਬੀ ਹਰ ਰੋਜ਼ ਉਸ ਕੋਲ ਸਾਮਾਨ ਲੈਣ ਆਉਂਦਾ ਸੀ ਤੇ ਉਹ ਸਾਮਾਨ ਚੁੱਕ ਕੇ ਲੈ ਜਾਂਦਾ ਸੀ ਤੇ ਬੌਬੀ ਸ਼ਾਮ ਨੂੰ ਉਸ ਨੂੰ ਪੈਸੇ ਦੇ ਦਿੰਦਾ ਸੀ। ਪਰ ਕੰਪਨੀ ਵੱਲੋਂ ਲਿਮਟ ਬੰਦ ਕਰ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੀ ਅਦਾਇਗੀ ਅਤੇ ਬਿਲਿੰਗ ਨਹੀਂ ਦਿੱਤੀ ਗਈ।
ਵੀਡੀਓ ਬਣਾਉਂਦੇ ਹੋਏ ਉਸ ਨੇ ਕਿਹਾ ਕਿ ਜੀ ਐੱਸ ਚੱਠਾ ਰਾਈਸ ਮਿੱਲ ਉਸ ‘ਤੇ ਦੋਸ਼ ਲਗਾ ਰਹੀ ਹੈ ਅਤੇ ਉਸ ਦੇ ਖਿਲਾਫ ਐੱਫ.ਆਈ.ਆਰ. ਦਾਇਰ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਉਹ ਅਤੇ ਉਸ ਦਾ ਸਾਥੀ ਦੋਵੇਂ ਖੁਦਕੁਸ਼ੀ ਕਰਨ ਲਈ ਮਜਬੂਰ ਹਨ। ਪਰ ਇਸ ਦੌਰਾਨ ਇੱਕ ਵੀਡੀਓ ਬਣਾਉਣ ਵਾਲੇ ਨੇ ਖੁਦਕੁਸ਼ੀ ਕਰ ਲਈ ਜਦਕਿ ਦੂਜਾ ਸਾਥੀ ਫਰਾਰ ਹੋ ਗਿਆ। ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਮਨੀਸ਼ ਨੂੰ ਲਿਆਂਦਾ ਗਿਆ ਜਿੱਥੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਫਰਾਰ ਸਾਥੀ ਨੇ ਉਸ ਨੂੰ ਕੁਝ ਖੁਆਇਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਕਿ ਹਰਜਿੰਦਰ ਸਿੰਘ ਬੌਬੀ, ਗੁਰਜਿੰਦਰ ਸਿੰਘ ਬੱਲੂ ਅਤੇ ਜੀ.ਐਸ. ਚੱਠਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਮੌਕੇ ‘ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।