Health
ਖੀਰਾ ਗਰਮੀਆਂ ‘ਚ ਬਾਡੀ ਨੂੰ ਰੱਖਦਾ ਹੈ ਹਾਈਡ੍ਰੇਟ, ਜਾਣੋ ਫਾਇਦੇ
ਗਰਮੀ ਦੇ ਦਿਨ ਆ ਗਏ ਹਨ ਹੁਣ ਤਾਂ ਅਜਿਹਾ ਹੈ ਕਿ ਜਿਨ੍ਹਾਂ ਪਾਣੀ ਪਿਓ ਉਨਾਂ ਘੱਟ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਗਰਮੀਆਂ ‘ਚ ਅਸੀ ਪਾਣੀ ਇਨ੍ਹਾਂ ਕਿ ਪੀ ਲੈਂਦੇ ਹਾਂ ਕਿ ਪੇਟ ਦੁਖਣ ਲੱਗ ਜਾਂਦਾ ਹੈ। ਫਿਰ ਵੀ ਪਿਆਸ ਨਹੀਂ ਬੁਝਦੀ। ਇਸ ਲਈ ਗਰਮੀਆਂ ਦੇ ਮੋਸਮ ‘ਚ ਬਾਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਵਧੀਆਂ ਤੇ ਮਹੱਵਪੂਰਨ ਚੀਜ਼ ਹੈ ਖੀਰਾ। ਖੀਰਾ ਸਾਡੀ ਬਾਡੀ ਲਈ ਬਹੁਤ ਹੀ ਜ਼ਿਆਦਾ ਵਧੀਆ ਤੇ ਫਾਇਦੇਮੰਦ ਹੈ। ਇਹ ਸਾਡੀ ਬਾਡੀ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਇਹ ਸਾਡੀ ਬਾਡੀ ਨੂੰ ਹਾਈਡਰੈਟ ਵੀ ਰੱਖਦਾ ਹੈ। ਇਸ ਨੂੰ ਲੋਕ ਗਰਮੀਆਂ ‘ਚ ਸਲਾਦ ਦੇ ਤੋਰ ਤੇ ਖਾਂਦੇ ਹਨ। ਇਹ ਸਾਨੂੰ ਲੂ ਤੇ ਤੇਜ਼ ਗਰਮੀ ਤੋਂ ਬਚਾਉਂਦਾ ਹੈ। ਇਸ ਵਿਚ 90 ਪ੍ਰਤੀਸ਼ਤ ਪਾਣੀ, ਫਾਈਬਰ, ਵਿਟਾਮਿਨ, ਕੈਲਸ਼ੀਅਮ, ਆਓਡੀਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਜਿਹੇ ਖਣਿਜ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਜੋ ਬਾਡੀ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਕਈ ਬਿਮਾਰੀਆਂ ਤੋਂ ਸਾਡਾ ਬਚਾਅ ਕਰਦੇ ਹਨ। ਆਓ ਜਾਣਦੇ ਹਾਂ ਗਰਮੀ ’ਚ ਖੀਰੇ ਖਾਣਾ ਕਿਵੇਂ ਸਿਹਤ ਲਈ ਲਾਹੇਵੰਦ ਹੈ…
ਖੀਰਾ ‘ਚ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ । ਇਹ ਭਾਰ ਨੂੰ ਨਿਯੰਤਰਿਤ ਕਰਦਾ ਹੈ। ਖੀਰੇ ’ਚ ਮੌਜੂਦ ਫਾਈਬਰ ਦੀ ਭਰਪੂਰ ਮਾਤਰਾ ਭਾਰ ਘਟਾਉਣ ਵਿਚ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਇਸਦਾ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਤੇ ਭਾਰ ਨਿਯੰਤਰਣ ’ਚ ਰਹਿੰਦਾ ਹੈ। ਖੀਰਾ ਸਰੀਰ ’ਚ ਇੰਸੁਲਿਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਤੇ ਸਾਡੇ ਭੋਜਨ ਦੇ ਗੁਲੂਕੋਜ਼ ਨੂੰ ਤੋੜਨ ’ਚ ਵੀ ਮਦਦ ਕਰਦਾ ਹੈ। ਇਸਦੇ ਲਗਾਤਾਰ ਸੇਵਨ ਨਾਲ ਬਲੱਡ ਪ੍ਰੇਸ਼ਰ ਕੰਟਰੋਲ ’ਚ ਰਹਿੰਦਾ ਹੈ। ਗਰਮੀ ’ਚ ਬਾਡੀ ਠੰਡੀ ਰਹਿੰਦੀ ਹੈ।