Governance
ਲੋਕਸਭਾ ਦੇ ਵਿਚ ਬਾਦਲਾਂ ‘ਤੇ ਗਰਜਿਆ ਭਗਵੰਤ ਮਾਨ

ਆਪ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ‘ਚ ਨਵੇਂ ਰੇਲਵੇ ਟਰੈਕ ਵਿਛਾਉਣ ਦੀ ਗੱਲ ਰੱਖੀ ਹੈ। ਭਗਵੰਤ ਮਾਨ ਨੇ ਪਹਿਲਾ ਰਾਜਪੁਰਾ ਤੋਂ ਬਠਿੰਡਾ ਟਰੈਕ ਨੂੰ ਡਬਲ ਕਰਨ ਦੀ ਪਾਰਲੀਮੈਂਟ ‘ਚ ਵੀ ਗੱਲ ਰੱਖੀ ਸੀ। ਜਿਸਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਜਿਸਦਾ ਭਗਵੰਤ ਮਾਨ ਨੇ ਧੰਨਵਾਦ ਕੀਤਾ, ਤੇ ਹੁਣ ਪੰਜ ਤਖਤਾਂ ਨੂੰ ਜੋੜਣ ਵਾਲੀ ਨਵੀ ਟਰੇਨ ਸ਼ੁਰੂ ਕਰਨ ਦੀ ਲੋਕ ਸਭਾ ‘ਚ ਗੱਲ ਚੁੱਕੀ, ਨਾਲ ਹੀ ਮਾਨ ਨੇ ਸਰਬੱਤ ਦਾ ਭਲਾ ਟਰੇਨ ਦਾ ਸਟੋਪਜ ਸ਼ਹੀਦ ਉਦਮ ਸਿੰਘ ਦੇ ਪਿੰਡ ਸੁਨਾਮ ‘ਚ ਹੋਣ ਦੀ ਮੰਗ ਰੱਖੀ ਹੈ। ਇਸਤੋਂ ਬਾਅਦ ਭਗਵੰਤ ਮਾਨ ਨੇ ਰਾਜਪੁਰਾ ਤੋਂ ਸਨੇਟਾ ਤੱਕ ਰੇਲਵੇ ਟਰੈਕ ਵਿਛਾਉਣ ਦੀ ਰੱਖਦਿਆਂ ਕਿਹਾ ਕਿ ਜੇ ਇਹ ਬਣਜੇ ਤਾਂ ਗੰਗਾ ਨਗਰ ਤੋਂ ਲੈਕੇ ਸਾਰਾ ਮਾਲਵਾ ਚੰਡੀਗੜ੍ਹ ਨਾਲ ਜੁੜ ਜਾਵੇਗਾ। ਇਸਦੇ ਨਾਲ ਹੀ ਬਾਦਲਾਂ ਤੇ ਤੰਜ ਕਸਦਿਆਂ ਕਿਹਾ ,ਕਿ ਇਸ ਨਾਲ ਇੱਕ ਸਮੱਸਿਆ ਇਸ ਟਰੈਕ ਬਣਨ ਨਾਲ ਬਾਦਲਾਂ ਦੀਆਂ ਬੱਸਾਂ ਨੂੰ ਇਸਦੇ ਨਾਲ ਘਾਟਾ ਪੈਂਦਾ ਹੈ।