India
ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ SGPC ਵਲੋਂ ਮੰਜੀ ਹਾਲ ਮਨਾਇਆ ਗਿਆ

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 8 ਜੁਲਾਈ : ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣ, ਸਚ ਤੇ ਧਰਮ ਦੀ ਖਾਤਰ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਕੋਮ ਦੇ ਮਹਾਨ ਸਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰੁਦੁਵਾਰਾ ਪ੍ਰਬੰਧਕ ਕਮੇਟੀ ਵਲੋ ਸੰਗਤਾ ਦੇ ਸਹਿਯੋਗ ਨਾਲ ਅੱਜ ਸਥਾਨਕ ਗੁਰੁਦੁਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸਰਧਾ ਭਾਵਨਾ ਤੇ ਉਤਸਾਹ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਅਤੇ ਨਾਮਵਰ ਢਾਡੀ ਦੇ ਜਥਿਆ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਹੀ ਸੰਗਤਾ ਨੂ ਨਿਹਾਲ ਕੀਤਾ। ਇਸ ਮੋਕੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਆਦੇਸ਼ਾ ਅਨੁਸਾਰ ਸ਼੍ਰੋਮਣੀ ਕਮੇਟੀ ਜਿੱਥੇ ਗੁਰੁਸਾਹਿਬਾਨਾ ਦੇ ਪਵਿੱਤਰ ਪ੍ਰਕਾਸ਼ ਤੇ ਸ਼ਹੀਦੀ ਪੂਰਬ ਮਨਾਉਂਦੀ ਹੈ ਉੱਥੇ ਸਹੀਦਾ ਤੇ ਸਿੱਖ ਜਰਨੈਲਾ ਦੇ ਜਨਮ ਤੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਤੇ ਉਸੇ ਲੜੀ ਤੇਹਿਤ ਅੱਜ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕਮੇਟੀ ਵਲੋ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਹੈ।
ਉਹਨਾਂ ਮਹਾਨ ਸਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆ ਕਿਹਾ ਕੀ ਭਾਈ ਮਨੀ ਸਿੰਘ ਜੀ ਨੂ ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਨ ਪ੍ਰਾਪਤ ਹੈ ਤੇ ਕੁਰਬਾਨੀਆ ਦੇ ਇਤਿਹਾਸ ਚ ਭਾਈ ਮਨੀ ਸਿੰਘ ਦੀ ਲਾਸਾਨੀ ਸਹਾਦਤ ਦਾ ਵਿਸ਼ੇਸ਼ ਅਸਥਾਨ ਹੈ ਓਹ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਦੁਰ ਅੰਦੇਸ਼ ਵਿਦਵਾਨ ਤੇ ਸਿਦਕੀ ਸਿਖ ਸਨ ਸਮੇ ਦੀ ਮੁਗਲ ਹਕੂਮਤ ਸਿੱਖ ਕੋਮ ਦੀ ਸ਼ਕਤੀ ਨੂ ਖਤਮ ਕਰਨ ਲਈ ਸਿੱਖਾਂ ਨੂ ਖੋਫਨਾਕ ਤਸੀਹੇ ਦੇ ਕੇ ਦਹਿਸ਼ਤ ਪੈਦਾ ਕਰਨੀ ਚੌਂਦੀ ਸੀ ਪਰ ਭਾਈ ਮਨੀ ਸਿੰਘ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ ਇਸ ਤੇ ਲਾਹੋਰ ਦੇ ਸ੍ਬੇਦਾਰ ਜਕਰੀਆਂ ਖਾਨ ਨੇ ਉਨਾਹ ਨੂ ਗਿਰਫਤਾਰ ਕਰ ਲਿਆ ਤੇ ਬੰਦ ਬੰਦ ਕਟ ਕੇ ਸਹੀਦ ਕਰ ਦਿੱਤਾ ਗਿਆ।