Corona Virus
Big breaking : ਪੰਜਾਬ ‘ਚ ਕੋਰੋਨਾ ਦੇ 142 ਨਵੇਂ ਮਾਮਲੇ ਆਏ ਸਾਹਮਣੇ , 7 ਦੀ ਮੌਤ

ਚੰਡੀਗੜ੍ਹ, 20 ਜੂਨ : ਕੋਰੋਨਾ ਦਾ ਕਹਿਰ ਦਿਨੋ – ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਪੰਜਾਬ ਦੇ ਵਿੱਚ ਕੋਰੋਨਾ ਦੇ 142 ਨਵੇਂ ਮਾਮਲੇ ਸਾਹਮਣੇ ਆਏ ਅਤੇ 7 ਮੌਤਾਂ ਵੀ ਹੋ ਗਈਆਂ ਹਨ। ਦੱਸ ਦਈਏ ਕਿ ਇਹ ਮਾਮਲੇ ਅੰਮ੍ਰਿਤਸਰ – 31, ਲੁਧਿਆਣਾ – 19, ਜਲੰਧਰ – 25 ਅਤੇ ਸੰਗਰੂਰ – 21 ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਸਬਤੋ ਜ਼ਿਆਦਾ ਕੇਸ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ, ਜਿਸ ਵਿੱਚ 14 ਲੋਕਾਂ ਦੇ ਸੰਪਰਕ ਕੋਰੋਨਾ ਪੌਜ਼ਿਟਿਵ ਲੋਕਾਂ ਨਾਲ ਅਤੇ 17 ਨਵੇਂ ਕੇਸ ਹਨ। ਜਿਸ ਵਿੱਚ ਕੋਰੋਨਾ ਕਾਰਨ 2 ਮੌਤਾਂ ਅੰਮ੍ਰਿਤਸਰ ਤੋਂ, 1 ਮੋਗਾ, 1 ਤਰਨਤਾਰਨ , 1 ਲੁਧਿਆਣਾ ਅਤੇ 2 ਸੰਗਰੂਰ ਤੋਂ ਸਾਹਮਣੇ ਆਈ ਹੈ।
ਜਾਣਕਾਰੀ ਦੇ ਅਨੁਸਾਰ ਕੋਰੋਨਾ ਦੇ 93 ਪੀੜਤ ਮਰੀਜ਼ ਹਸਪਤਾਲਾਂ ਤੋਂ ਠੀਕ ਹੋਕੇ ਆਪਣੇ ਘਰ ਵੀ ਚਲੇ ਗਏ ਹਨ। ਲੁਧਿਆਣਾ ਤੋਂ 13, 24 ਅੰਮ੍ਰਿਤਸਰ , ਸ਼੍ਰੀ ਫਤਹਿਗੜ੍ਹ ਸਾਹਿਬ ਤੋਂ 4 ਅਤੇ ਸਂਗਰੂਰ ਤੋਂ 17 ਠੀਕ ਹੋਏ ਹਨ।
ਦਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਕੁੱਲ 4769 ਮਾਮਲੇ ਪੌਜ਼ਿਟਿਵ ਪਾਏ ਗਏ ਹਨ। ਜਿਹਨਾਂ ਵਿੱਚੋ 1457 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜਿਕਰਯੋਗ ਗੱਲ ਇਹ ਵੀ ਹੈ ਕਿ ਕੋਰੋਨਾ ਦੇ 3192 ਕੇਸ ਠੀਕ ਵੀ ਹੋ ਗਏ ਹਨ। ਇਸ ਨਾਲ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਵੀ 120 ਹੋ ਗਏ ਹੈ।
ਇਕ ਵਾਰ ਝਾਤ ਮਾਰਦੇ ਹਾਂ –
Total Cases – 4769
Persons to be isolated – 1457
Total deaths – 120
Total New discharged cases – 93