Connect with us

Sports

Big Breaking : ਟੋਕੀਓ ੳਲੰਪਿਕ 2020 ਦਾ ਪਹਿਲਾ ਸੋਨ ਤਮਗਾ ਪਿਆ ਭਾਰਤ ਦੀ ਝੋਲੀ

Published

on

ਟੋਕੀਓ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਦਾ ਸਰਬੋਤਮ ਥ੍ਰੋਅ 87.58 ਮੀਟਰ ਹੈ। ਭਾਰਤ ਨੇ ਓਲੰਪਿਕਸ ਦੇ ਵਿਅਕਤੀਗਤ ਈਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੁਭਵੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ ਸੀ।