Politics
ਅੱਜ ਦੀ ਵੱਡੀ ਖਬਰ : ਪੰਜਾਬ ਦੀ ਸਿਆਸਤ ‘ਚ ਆਇਆ ਵੱਡਾ ਬਦਲਾਅ

ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਅੱਜ ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣੇ ਢਾਈ ਦਹਾਕੇ ਪੁਰਾਣੀ ਸਾਥੀ ਨਾਲ ਦੁਬਾਰਾ ਦੋਸਤੀ ਕਰ ਲਈ ਹੈ। ਇਸ ਨਵੇਂ ਗਠਜੋੜ ਦਾ ਅੱਜ ਚੰਡੀਗੜ੍ਹ ‘ਚ ਰਸਮੀ ਐਲਾਨ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਤੇ ਕਿਹਾ ਕਿ ਅਕਾਲੀ ਦਲ ਦੀ 100ਵੇਂ ਵਰ੍ਹੇ ਗੰਢ ਮੌਕੇ ਇਹ ਇਤਿਹਾਸਕ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਕਿਹਾ ਕਿ ਅਕਤੂਬਰ 2021 ਦੇ ਅੰਤ ਤੱਕ ਪਾਰਟੀ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਤਿਆਰ ਕਰੇਗੀ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸ਼ਾਮਲ ਕੀਤਾ ਜਾਵੇਗਾ।
2022 ਹੋਣ ਵਾਲੀਆਂ ਚੋਣਾਂ ‘ਚ 117 ਸੀਟਾਂ ‘ਚੋਂ ਅਕਾਲੀ ਦਲ 97 ਸੀਟਾਂ ‘ਤੇ ਚੋਣ ਲੜੇਗਾ ਜਦਕਿ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ। ਜਿਹੜੀ 20 ਸੀਟਾਂ ‘ਤੇ ਬਸਪਾ ਚੋਣ ਲੜੇਗਾ। ਉਨ੍ਹਾਂ ਦਾ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ। ਬਾਕੀ ਸੀਟਾਂ ਅਕਾਲੀ ਦਲ ਦੇ ਹਿੱਸੇ ਰਹਿਣਗੀਆਂ। ਬਸਪਾ ਵੱਲੋਂ ਲੜੇ ਜਾਣ ਵਾਲੀਆਂ ਸੀਟਾਂ ਕਰਤਾਰਪੁਰ, ਜਲੰਧਰ ਉਤਰੀ, ਫਗਵਾੜਾ, ਹੁਸ਼ਿਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾਂ, ਮੋਹਾਲੀ, ਆਨੰਦਪੁਰ ਸਾਹਿਬ, ਉਤਰੀ ਅੰਮ੍ਰਿਤਸਰ , ਕੇਂਦਰੀ ਅੰਮ੍ਰਿਤਸਰ, ਪਾਇਲ ਹਨ। ਇਸ ਮੌਕੇ ਬਸਪਾ ਵੱਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ,ਪੰਜਾਬ ਕੋਆਰਡੀਨੇਟਰ ਰਣਜੀਤ ਸਿੰਘ ਬੇਨੀਵਾਲ ਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਦਿ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਇਸ ਗੱਲ ਦਾ ਖ਼ਾਸ ਜ਼ਿਕਰ ਕੀਤਾ ਕਿ ਬਸਪਾ ਨਾਲ ਸਮਝੌਤਾ ਕਰਵਾਉਣ ‘ਚ ਪਾਰਟੀ ਆਗੂ ਨਰੇਸ਼ ਗੁਜਰਾਲ ਤੇ ਬਲਵਿੰਦਰ ਸਿੰਘ ਭੂੰਦੜ ਨੇ ਅਹਿਮ ਭੂਮਿਕਾ ਨਿਭਾਈ ਹੈ।