Punjab
ਦੁਆਬੇ ਤੋਂ ਵੱਡੇ ਕਾਫ਼ਲੇ ਬਰਨਾਲਾ ਰੈਲੀ ਵਾਸਤੇ ਪਹੁੰਚੇ
6 ਜਨਵਰੀ 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਸ਼ਾਲ ਜੱਥਾ ਬਰਨਾਲਾ ਰੈਲੀ ਵਾਸਤੇ ਰਵਾਨਾ ਕੀਤਾ ਗਿਆ ਹੈ, ਜਿਸ ਵਿੱਚ ਅਣਗਿਣਤ ਬੱਸਾਂ ,ਕੈਂਟਰ,ਛੋਟੇ ਹਾਥੀ,ਅਤੇ ਅਣਗਿਣਤ ਗੱਡੀਆਂ ਸ਼ਾਮਿਲ ਸਨ।ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ,ਸੂਬਾ ਆਗੂ ਹਰਪ੍ਰੀਤ ਸਿੰਘ ਸਿਧਵਾਂ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ,ਜਿਲਾ ਪ੍ਰਧਾਨ ਗੁਰਮੇਲ ਸਿੱਘ ਰੇੜਵਾਂ,ਸੂਬਾਈ ਆਗੂ ਸਰਵਣ ਸਿੰਘ ਬਾਉਪੁਰ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਜ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਮੋਰਚਾ (ਗੈਰ ਰਾਜਨੀਤਿਕ) ਵੱਲੋ ਮਾਲਵੇ ਵਿਚ ਰੇਲੀ ਕੀਤੀ ਜਾ ਰਹੀ ਹੈ ਉਸ ਵਿੱਚ ਜਲੰਧਰ ਜਿਲੇ ਤੋਂ ਵਿਸ਼ਾਲ ਕਾਫ਼ਲਾ ਰੈਲੀ ਵਿੱਚ ਸ਼ਿਰਕਤ ਕਰੇਗਾ।
ਉਨ੍ਹਾਂ ਕਿਹਾ ਕਿ 2 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ ਸਿਸਟਮ ਤੋਂ ਅੱਕੇ ਲੋਕਾਂ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕੇ ਉਹ ਆਪਣੇ ਹੱਕਾਂ ਲਈ ਜਾਗਰੂਕ ਹਨ ਅਤੇ ਸੰਘਰਸ਼ ਲਈ ਤਿਆਰ ਹਨ ।ਠੀਕ ਇਸ ਤਰਾਂ ਹੀ ਅੱਜ ਦੀ ਮਾਲਵਾ ਰੇਲੀ 13 ਫ਼ਰਵਰੀ ਦੇ ਦਿੱਲੀ ਅੰਦੋਲਨ ਦੀ ਪਿੱਠ ਭੂਮੀ ਤਿਆਰ ਕਰੇਗੀ । ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ , ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ , ਬੇ ਰੋਜ਼ਗਾਰੀ ਦੂਰ ਕਰਨੀ ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ ਤਾਂ ਹਰ ਹਾਲਤ ਵਿੱਚ ਸਾਨੂੰ ਦਿੱਲੀ ਮੋਰਚੇ ਦਾ ਆਗਾਜ਼ ਕਰਨਾ ਪਵੇਗਾ ।ਉਹਨਾਂ ਕਿਹਾ ਕਿ ਇਹ ਅੰਦੋਲਨ ਕਿਸੇ ਖਾਸ ਵਰਗ ਦਾ ਨਹੀਂ ਬਲਕੇ ਸਾਰਿਆਂ ਦਾ ਸਾਂਝਾ ਅੰਦੋਲਨ ਹੈ ਇਸ ਕਰਕੇ ਇਸ ਵਿੱਚ ਕਿਸਾਨ ,ਮਜ਼ਦੂਰ ,ਦੁਕਾਨਦਾਰ ,ਮੁਲਾਜ਼ਮ ,ਵਿਦਿਆਰਥੀ ,ਬੀਬੀਆਂ ,ਬੱਚੇ ,ਨੌਜਵਾਨ, ਬਜ਼ੁਰਗ ਹਿੱਸਾ ਲੇਣਗੇ।ਕਿਸਾਨ ,ਮਜ਼ਦੂਰ ,ਦੁਕਾਨਦਾਰ , ਮੁਲਾਜ਼ਮ , ਵਿਦਿਆਰਥੀ , ਬੀਬੀਆਂ ,ਬੱਚੇ ,ਨੌਜਵਾਨ, ਬਜ਼ੁਰਗ ਹਾਜ਼ਰ ਸਨ।