Sports
IPL ਮੈਚ ‘ਚ ਵਿਰਾਟ ਕੋਹਲੀ ਦੀ ਸੁਰੱਖਿਆ ‘ਚ ਆਈ ਵੱਡੀ ਲਾਪਰਵਾਹੀ
26 ਮਾਰਚ 2024: ਸੋਮਵਾਰ (25 ਮਾਰਚ) ਨੂੰ ਖੇਡੇ ਗਏ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਮੈਚ ਦੌਰਾਨ ਵਿਰਾਟ ਕੋਹਲੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਆਈ ਸੀ। ਆਰਸੀਬੀ ਨੇ ਜਿੱਥੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ, ਉੱਥੇ ਇਸ ਦੌਰਾਨ ਇੱਕ ਵੱਡੀ ਗਲਤੀ ਵੀ ਦੇਖਣ ਨੂੰ ਮਿਲੀ।
ਇੱਕ ਪ੍ਰਸ਼ੰਸਕ ਅਚਾਨਕ ਮੈਦਾਨ ਵਿੱਚ ਵੜ ਗਿਆ ਅਤੇ ਸਿੱਧਾ ਕੋਹਲੀ ਕੋਲ ਜਾ ਕੇ ਉਸਦੇ ਪੈਰੀਂ ਡਿੱਗ ਪਿਆ। ਉਸ ਫੈਨ ਨੇ ਪਹਿਲਾਂ ਕੋਹਲੀ ਦੇ ਪੈਰਾਂ ਨੂੰ ਛੂਹਿਆ, ਫਿਰ ਸੁਰੱਖਿਆ ਕਰਮਚਾਰੀ ਵੀ ਉਸ ਦੇ ਪਿੱਛੇ ਭੱਜਿਆ ਅਤੇ ਇਕ ਗਾਰਡ ਨੇ ਫੈਨ ਨੂੰ ਚੁੱਕਿਆ ਪਰ ਇਸ ਦੌਰਾਨ ਫੈਨ ਨੇ ਕੋਹਲੀ ਨੂੰ ਫੜ ਲਿਆ। ਪਰ ਫਿਰ ਸੁਰੱਖਿਆ ਗਾਰਡ ਨੇ ਆ ਕੇ ਉਸ ਨੂੰ ਫੜ ਲਿਆ ਅਤੇ ਬਾਹਰ ਲੈ ਗਿਆ।
ਮੈਚ ਦੀ ਗੱਲ ਕਰੀਏ ਤਾਂ IPL 2024 ਦੇ ਇਸ ਛੇਵੇਂ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਨੇ 6 ਵਿਕਟਾਂ ‘ਤੇ 176 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਧਵਨ ਨੇ 37 ਗੇਂਦਾਂ ‘ਚ ਸਭ ਤੋਂ ਵੱਧ 45 ਦੌੜਾਂ ਬਣਾਈਆਂ। 177 ਦੌੜਾਂ ਦੇ ਟੀਚੇ ਦੇ ਜਵਾਬ ‘ਚ ਆਰਸੀਬੀ ਨੇ 6 ਵਿਕਟਾਂ ਗੁਆ ਕੇ 19.2 ਓਵਰਾਂ ‘ਚ ਮੈਚ ਜਿੱਤ ਲਿਆ।