Punjab
ਵੱਡੀ ਖ਼ਬਰ : ਲੁਧਿਆਣਾ ‘ਚ SEL ਟੈਕਸਟਾਈਲ ‘ਤੇ ED ਦਾ ਛਾਪਾ
12 ਜਨਵਰੀ 2204: 1530 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਲੁਧਿਆਣਾ, ਪੰਜਾਬ ਵਿੱਚ ਕੰਪਨੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰ ਤੋਂ ਹੁਣ ਤੱਕ ਈਡੀ ਦੀ ਟੀਮ ਕੰਪਨੀ ਦੇ ਕਰੀਬ 13 ਅਹਾਤਿਆਂ ‘ਤੇ ਛਾਪੇਮਾਰੀ ਕਰ ਚੁੱਕੀ ਹੈ। ਜਿਸ ਵਿੱਚ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਈ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਸ਼ਾਮਲ ਹਨ।ਈਡੀ ਅਧਿਕਾਰੀਆਂ ਨੇ ਅਰਧ ਸੈਨਿਕ ਬਲਾਂ ਨਾਲ ਵੱਖ-ਵੱਖ ਟੀਮਾਂ ਬਣਾਈਆਂ |