Punjab
ਵੱਡੀ ਖ਼ਬਰ : ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

2 ਦਸੰਬਰ 2023: ਸਿੱਖਿਆ ਮੰਤਰੀ ਹਰਜੋਤ ਬੈਂਸ ਬੱਚਿਆਂ ਦਾ ਹਾਲ ਜਾਨਣ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਹੋਏ ਹਨ|ਜਿਥੇ ਉਹਨਾਂ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ |
ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਨਵਾਂ ਕਾਨੂੰਨ ਸ਼ੁਰੂ ਹੋਵੇਗਾ, ਹਰ ਹਫ਼ਤੇ ਬੱਚਿਆਂ ਤੋਂ ਫੀਡਬੈਕ ਲਈ ਜਾਵੇਗੀ ਕਿ ਉਨ੍ਹਾਂ ਦੇ ਸਕੂਲ ਵਿੱਚ ਕੀ ਸਮੱਸਿਆ ਹੈ, ਬੱਚੇ ਖੁਦ ਫੀਡਬੈਕ ਫਾਰਮ ਭਰਨਗੇ।ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਘੱਟ ਬੱਚੇ ਬਿਮਾਰ ਹਨ, ਜ਼ਿਆਦਾ ਬੱਚੇ ਡਰ ਦੇ ਮਾਰੇ ਇੱਕ ਦੂਜੇ ਵੱਲ ਦੇਖ ਰਹੇ ਹਨ|