Punjab
ਪਟਿਆਲਾ ਤੋਂ ਵੱਡੀ ਖ਼ਬਰ, ਜਨਮਦਿਨ ਦਾ ਕੇਕ ਖਾਣ ਤੋਂ ਬਾਅਦ ਕੁੜੀ ਦੀ ਹੋਈ ਮੌਤ

PATIALA: ਪੰਜਾਬ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਜਨਮਦਿਨ ਦਾ ਕੇਕ ਖਾਣ ਤੋਂ ਬਾਅਦ ਜਨਮਦਿਨ ਵਾਲੀ ਲੜਕੀ ਅਤੇ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ। ਇੰਨਾ ਹੀ ਨਹੀਂ ਜਨਮਦਿਨ ਵਾਲੀ ਲੜਕੀ ਦੀ ਵੀ ਸਵੇਰ ਤੱਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।
ਇਸ ਸਬੰਧੀ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਕਾਜਲ ਵਾਸੀ ਅਮਨ ਨਗਰ ਪਟਿਆਲਾ ਦੀ ਸ਼ਿਕਾਇਤ ‘ਤੇ ਕੇਕ ਕਾਨ੍ਹਾ, 246 ਪੀਲੀ ਰੋਡ, ਅਦਾਲਤ ਬਜ਼ਾਰ ਪਟਿਆਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਜਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਬੇਟੀ ਮਾਨਵੀ ਦਾ 24 ਮਾਰਚ ਨੂੰ ਜਨਮ ਦਿਨ ਸੀ ਅਤੇ ਇਸ ਸਬੰਧੀ ਉਕਤ ਦੁਕਾਨ ਤੋਂ ਕੇਕ ਮੰਗਵਾਇਆ ਗਿਆ ਸੀ ਅਤੇ ਸ਼ਾਮ ਨੂੰ 7 ਵਜੇ ਕੇਕ ਕੱਟਿਆ ਗਿਆ ਸੀ ਅਤੇ ਕੇਕ ਖਾਣ ਤੋਂ ਬਾਅਦ ਸਿਹਤ ਖਰਾਬ ਹੋ ਗਈ।
ਉਸ ਦੀ ਧੀ ਮਾਨਵੀ ਵੀ ਉਲਟੀ ਕਰ ਕੇ ਰਾਤ ਨੂੰ ਸੌਂ ਗਈ। ਤੜਕੇ 4 ਵਜੇ ਉਸ ਦੀ ਲੜਕੀ ਦਾ ਸਰੀਰ ਠੰਡਾ ਪੈ ਗਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।