Connect with us

Punjab

BIG NEWS: ਪੰਜਾਬ ‘ਚ HSRP ਨੰਬਰ ਪਲੇਟਾਂ ਲਗਾਉਣ ਦਾ ਅੱਜ ਆਖਰੀ ਦਿਨ…

Published

on

CHANDIGARH 30 JUNE 2023: ਪੰਜਾਬ ਵਿੱਚ ਉੱਚ ਸੁਰੱਖਿਆ ਨੰਬਰ ਪਲੇਟਾਂ (HSRP) ਲਗਾਉਣ ਦਾ ਅੱਜ ਆਖਰੀ ਦਿਨ ਹੈ। ਜੇਕਰ ਅੱਜ ਵਾਹਨਾਂ ‘ਤੇ ਐਚਐਸਆਰਪੀ ਪਲੇਟਾਂ ਨਹੀਂ ਲਗਾਈਆਂ ਗਈਆਂ ਤਾਂ ਕੱਲ੍ਹ 1 ਜੁਲਾਈ ਤੋਂ ਪੰਜਾਬ ਪੁਲਿਸ ਵੱਲੋਂ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ । ਓਥੇ ਹੀ ਦੱਸ ਦੇਈਏ ਕਿ ਜੇਕਰ ਨੰਬਰ ਪਲਾਟ ਨਾ ਲਗਾਈ ਗਈ ਤਾਂ ਚਲਾਨ ਕੱਟੇ ਜਾਣ ‘ਤੇ ਦੇਣਾ ਪਵੇਗਾ ਤਿੰਨ ਹਜ਼ਾਰ ਰੁਪਏ ਦਾ ਜ਼ੁਰਮਾਨਾ ।

ਪੰਜਾਬ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ‘ਤੇ HSRP ਪਲੇਟਾਂ ਲਗਾਉਣੀਆਂ ਲਾਜ਼ਮੀ ਹੋ ਗਿਆ ਹਨ। ਦੱਸਿਆ ਜਾ ਰਿਹਾ ਹੀ ਕਿ ਲੋਕਲ ਅਤੇ ਪ੍ਰਾਈਵੇਟ ਨੰਬਰ ਪਲੇਟਾਂ ਕੰਮ ਨਹੀਂ ਕਰਨਗੀਆਂ। ਪੰਜਾਬ ਸਰਕਾਰ ਨੇ ਲੋਕਾਂ ਨੂੰ 30 ਜੂਨ ਤੱਕ ਆਪਣੇ ਵਾਹਨਾਂ ‘ਤੇ HSRP ਨੰਬਰ ਪਲੇਟਾਂ ਲਗਵਾਉਣ ਦਾ ਅਲਟੀਮੇਟਮ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਨੰਬਰ ਪਲੇਟਾਂ ਲਗਾਉਣ ਲਈ ਤੈਅ ਕੀਤੀ ਗਈ ਤਰੀਕ ਨੂੰ ਨਹੀਂ ਵਧਾਇਆ ਗਿਆ ਹੈ। ਨਤੀਜੇ ਵਜੋਂ 1 ਜੁਲਾਈ ਤੋਂ ਟਰੈਫਿਕ ਪੁਲੀਸ ਅਲਰਟ ਮੋਡ ’ਤੇ ਰਹੇਗੀ।

ਪਹਿਲਾਂ 2 ਹਜ਼ਾਰ ਫਿਰ 3 ਹਜ਼ਾਰ ਦਾ ਚਲਾਨ ਕੀਤਾ ਜਾਵੇਗਾ
ਜੇਕਰ ਵਾਹਨਾਂ ‘ਤੇ ਐਚਐਸਆਰਪੀ ਨੰਬਰ ਪਲੇਟ ਨਹੀਂ ਲਗਾਈ ਗਈ ਤਾਂ ਪਹਿਲੀ ਵਾਰ 2 ਹਜ਼ਾਰ ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ। ਜੇਕਰ ਦੁਬਾਰਾ ਚਲਾਨ ਕੀਤਾ ਜਾਂਦਾ ਹੈ ਤਾਂ 3 ਹਜ਼ਾਰ ਰੁਪਏ ਦੀ ਅਦਾਇਗੀ ਰਾਸ਼ੀ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਅਜਿਹੇ ਵਾਹਨਾਂ ਨੂੰ ਬਲੈਕ ਲਿਸਟ ਵਿੱਚ ਵੀ ਪਾਇਆ ਜਾ ਸਕਦਾ ਹੈ। ਪੰਜਾਬ ਪੁਲਿਸ ਵੱਲੋਂ ਬਿਨਾਂ ਐਚਐਸਆਰਪੀ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਓਵਰਟਾਈਮ ਦੀ ਛੋਟ
ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨਿਯਮ-50 ਦੇ ਅਨੁਸਾਰ, ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ HSRP ਲਗਾਉਣਾ ਲਾਜ਼ਮੀ ਹੈ। ਇਹ ਨਿਯਮ 1 ਅਪ੍ਰੈਲ 2019 ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ। ਪਰ ਪੰਜਾਬ ਸਰਕਾਰ ਨੇ ਇਸ ਵਿੱਚ ਵਾਧੂ ਸਮੇਂ ਦੀ ਢਿੱਲ ਦਿੱਤੀ ਹੈ। ਪਰ ਬਾਅਦ ਵਿੱਚ 30 ਜੂਨ 2023 ਤੱਕ ਵਾਹਨਾਂ ‘ਤੇ HSRP ਨੰਬਰ ਪਲੇਟਾਂ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹਰ ਪੁਰਾਣੇ ਅਤੇ ਨਵੇਂ ਵਾਹਨ ‘ਤੇ HSRP ਲਗਾਉਣਾ ਜ਼ਰੂਰੀ ਹੈ।

ਪੰਜਾਬ ਟਰਾਂਸਪੋਰਟ ਦੀ ਵੈੱਬਸਾਈਟ ‘ਤੇ ਸੰਪਰਕ ਕਰੋ
ਪੰਜਾਬ ਵਿੱਚ ਰਜਿਸਟਰਡ ਵਾਹਨਾਂ ਦੀ ਸੂਚੀ (ਵਾਹਨ 4.0) HSRP ਫਿਟਮੈਂਟ ਲਈ ਲੰਬਿਤ ਵੈੱਬਸਾਈਟ http://www.punjabtransport.org ‘ਤੇ ਉਪਲਬਧ ਹੈ। 1 ਅਪ੍ਰੈਲ 2019 ਤੋਂ ਪਹਿਲਾਂ ਵੇਚੇ ਗਏ ਵਾਹਨਾਂ ਨੂੰ http://www.punjabhsrp.in ‘ਤੇ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਐਫੀਕੇਸ਼ਨ ਕਰਵਾਉਣ ਲਈ ਮਿਤੀ, ਸਮਾਂ ਅਤੇ ਕੇਂਦਰ ਦੀ ਚੋਣ ਕਰਨੀ ਹੋਵੇਗੀ।
ਇਸ ਵੈੱਬਸਾਈਟ ‘ਤੇ ਹੋਮ ਫਿਟਮੈਂਟ ਵੀ ਉਪਲਬਧ ਹੈ ਪਰ ਵਾਧੂ ਕੀਮਤ ‘ਤੇ। ਇਸ ਦੇ ਨਾਲ ਹੀ, 1 ਅਪ੍ਰੈਲ, 2019 ਤੋਂ ਬਾਅਦ ਨਿਰਮਿਤ ਵਾਹਨਾਂ ਨੂੰ ਮੋਟਰ ਵਾਹਨ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ।