Connect with us

Punjab

ਤਿਉਹਾਰਾਂ ਮੌਕੇ ਯਾਤਰੀਆਂ ਨੂੰ ਵੱਡੀ ਰਾਹਤ

Published

on

ਤਿਓਹਾਰਾਂ ਦੇ ਮੌਕੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਯਾਤਰੀਆਂ ਲਈ ਇੱਕ ਸਪੈਸ਼ਲ ਟ੍ਰੇਨ ਚੱਲੇਗੀ। ਤਾਂ ਜੋ ਯਾਤਰੀਆਂ ਨੂੰ ਸਫ਼ਰ ਕਰਨ ‘ਚ ਮੁਸ਼ਕਿਲ ਨਾ ਆਵੇ।

ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ, ਰੇਲਵੇ ਰੇਲ ਯਾਤਰੀਆਂ ਦੀ ਸਹੂਲਤ ਲਈ ਇੱਕ ਹਫਤਾਵਾਰੀ ਤਿਉਹਾਰ ਵਿਸ਼ੇਸ਼ ਰੇਲਗੱਡੀ ਚਲਾਏਗਾ, ਜਿਸ ਅਨੁਸਾਰ ਰੇਲਗੱਡੀ ਨੰਬਰ 09097/09098 ਲੁਧਿਆਣਾ-ਬਾਂਦਰਾ ਟਰਮੀਨਸ-ਲੁਧਿਆਣਾ ਹਫਤਾਵਾਰੀ ਵਿਸ਼ੇਸ਼ ਰੇਲਗੱਡੀ

ਤਿਉਹਾਰ ਵਿਸ਼ੇਸ਼ ਰੇਲਗੱਡੀ 09098 ਹਰ ਮੰਗਲਵਾਰ 7.10.2025 ਤੋਂ 02.12.2025 ਤੱਕ ਲੁਧਿਆਣਾ ਤੋਂ ਬਾਂਦਰਾ ਟਰਮੀਨਸ ਤੱਕ ਚੱਲੇਗੀ। ਇਹ ਤਿਉਹਾਰ ਵਿਸ਼ੇਸ਼ ਰੇਲਗੱਡੀ 09098 ਲੁਧਿਆਣਾ ਤੋਂ ਸਵੇਰੇ 04:00 ਵਜੇ ਰਵਾਨਾ ਹੋਵੇਗੀ ਅਤੇ 30 ਘੰਟਿਆਂ ਬਾਅਦ ਸਵੇਰੇ 10:20 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ। ਤਿਉਹਾਰ ਵਿਸ਼ੇਸ਼ ਰੇਲਗੱਡੀ 09097 ਹਰ ਐਤਵਾਰ 05.10.2025 ਤੋਂ 30.11.2025 ਤੱਕ ਬਾਂਦਰਾ ਟਰਮੀਨਸ ਤੋਂ ਲੁਧਿਆਣਾ ਤੱਕ ਚੱਲੇਗੀ।