Politics
ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ,ਦਿੱਗਜ ਨੇਤਾ ਅਹਿਮਦ ਪਟੇਲ ਨਹੀਂ ਰਹੇ
ਕਾਂਗਰਸ ਦੇ ਕੱਦਵਾਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ,ਕੋਰੋਨਾ ਨਾਲ ਹੋਏ ਸਨ ਸੰਕ੍ਰਮਿਤ,ਅਹਿਮਦ ਪਟੇਲ ਦੇ ਬੇਟੇ ਫ਼ੈਸਲ ਪਟੇਲ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ

ਕਾਂਗਰਸ ਦੇ ਕੱਦਵਾਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ
ਕੋਰੋਨਾ ਨਾਲ ਹੋਏ ਸਨ ਸੰਕ੍ਰਮਿਤ
ਅਹਿਮਦ ਪਟੇਲ ਦੇ ਬੇਟੇ ਫ਼ੈਸਲ ਪਟੇਲ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਗਾਂਧੀ ਪਰਿਵਾਰ ਦੇ ਵਿਸ਼ਵਾਸੀ ਸਨ ਅਹਿਮਦ ਪਟੇਲ
ਤੜਕੇ 3.30 ਵਜੇ ਦੇ ਕਰੀਬ ਹੋਇਆ ਦਿਹਾਂਤ
ਰਾਹੁਲ ਗਾਂਧੀ ਨੇ ਟਵੀਟ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
ਕਾਂਗਰਸ ਪਾਰਟੀ ‘ਚ ਸੋਗ ਦੀ ਲਹਿਰ
ਅਹਿਮਦ ਪਟੇਲ ਦਾ ਪੂਰਾ ਜੀਵਨ ਸੀ ਕਾਂਗਰਸ ਨੂੰ ਸਮਰਪਿਤ
25 ਨਵੰਬਰ : ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਮਿਲਿਆ ਜਦੋ ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ।ਜਿਸਨੂੰ ਸੁਣਦੇ ਹੀ ਕਾਂਗਰਸ ਪਾਰਟੀ ਵਿੱਚ ਸੋਗ ਦੀ ਲਹਿਰ ਦੌਰ ਪਈ। ਉਹ ਇਕ ਮਹੀਨਾ ਪਹਿਲਾਂ ਕੋਰੋਨਾ ਦੇ ਸ਼ਿਕਾਰ ਹੋਏ ਸਨ। ਇਸ ਦੇ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਹਿਮਦ ਦੇ ਪੁੱਤਰ ਫੈਜਲ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੱਜ ਤੜਕੇ 3.30 ਵਜੇ ਦਿਹਾਂਤ ਹੋ ਗਿਆ।
ਸੋਨੀਆ ਗਾਂਧੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ਤੇ ਟਵੀਟ ਕੀਤਾ ਹੈ ਲਿਖਿਆ ਹੈ
ਪਾਰਟੀ ਨੇਤਾ ਅਤੇ ਐੱਮ. ਪੀ. ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਅਹਿਮਦ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਹਿਮਦ ਪਟੇਲ ਨਹੀਂ ਰਹੇ। ਇਕ ਬਹੁਤ ਚੰਗਾ ਤੇ ਵਿਸ਼ਵਾਸ ਪਾਤਰ ਸਾਥੀ ਚਲਾ ਗਿਆ। ਅਸੀਂ ਦੋਵੇਂ ਸੰਨ 1977 ਤੋਂ ਇਕੱਠੇ ਰਹੇ। ਉਹ ਲੋਕ ਸਭਾ ਵਿਚ ਪੁੱਜੇ ਅਤੇ ਮੈਂ ਵਿਧਾਨ ਸਭਾ ਵਿਚ ।ਕਾਂਗਰਸ ਲਈ ਉਹ ਹਰ ਰਾਜਨੀਤਿਕ ਮੁਸ਼ਕਿਲ ਦਾ ਹੱਲ ਸਨ। ਮਿੱਠੀ ਭਾਸ਼ਾ, ਚੰਗਾ ਵਿਵਹਾਰ ਤੇ ਖੁਸ਼ ਰਹਿਣਾ ਉਨ੍ਹਾਂ ਦੀ ਪਛਾਣ ਸੀ।
ਅਹਿਮਦ ਪਟੇਲ ਦੇ ਦਿਹਾਂਤ ‘ਤੇ ਕਾਂਗਰਸ ਦੀ ਮਹਾਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟੇਲ ਨਾ ਸਿਰਫ ਬੁੱਧੀਮਾਨ ਤੇ ਅਨੁਭਵੀ ਸਾਥੀ ਸਨ ਸਗੋਂ ਉਨ੍ਹਾਂ ਕੋਲ ਮੈਂ ਹਮੇਸ਼ਾ ਸਲਾਹ ਲੈਣ ਜਾਂਦੀ ਸੀ ਅਤੇ ਉਹ ਇੱਕ ਦੋਸਤ ਵਾਂਗ ਹੀ ਸਨ। ਉਨ੍ਹਾਂ ਦਾ ਦਿਹਾਂਤ ਇਕ ਡੂੰਘਾ ਖਾਲੀ ਥਾਂ ਛੱਡ ਗਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ।
ਨਹਿਰੂ-ਗਾਂਧੀ ਪਰਿਵਾਰ ਨਾਲ ਉਹ ਲੰਮੇ ਸਮੇਂ ਤੋਂ ਜੁੜੇ ਹੋਏ ਸਨ,ਉਹਨਾਂ ਨੇ ਇੱਥੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਕੇ ਵੱਡੀਆਂ ਉਪਲੱਭਦੀਆਂ ਹਾਂਸਿਲ ਕੀਤੀਆਂ ਸਨ। ਅੱਜ ਉਹਨਾਂ ਦੇ ਦਿਹਾਂਤ ਦੇ ਬਾਅਦ ਸਾਰੀ ਕਾਂਗਰਸ ਪਾਰਟੀ ਦੁੱਖ ਪ੍ਰਗਟ ਕਰ ਰਹੀ ਹੈ।
Continue Reading