Connect with us

Punjab

ਚੰਡੀਗੜ੍ਹ ‘ਚ ਹੋਏ ਧਮਾਕੇ ਮਾਮਲੇ ‘ਚ ਵੱਡਾ ਅਪਡੇਟ, ਕਲੱਬ ਦਾ ਪਾਰਟਨਰ ਗ੍ਰਿਫ਼ਤਾਰ!

Published

on

ਚੰਡੀਗੜ੍ਹ ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲਾਊਂਜ ਅਤੇ ਡਿਓਰਾ ਕਲੱਬ ਦੇ ਬਾਹਰ ਧਮਾਕੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਡਿਓਰਾ ਕਲੱਬ ਦੇ ਇਕ ਪਾਰਟਨਰ ਨੂੰ ਜਬਰਨ ਵਸੂਲੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਦੀ ਪਛਾਣ ਅਰਜੁਨ ਠਾਕੁਰ ਵਜੋਂ ਹੋਈ ਹੈ। ਦੱਸ ਦੇਈਏ ਕਿ ਇਕ ਹੋਰ ਕਲੱਬ ਪਾਰਟਨਰ ਨਿਖਿਲ ਚੌਧਰੀ ਦੀ ਸ਼ਿਕਾਇਤ ਤੋਂ ਬਾਅਦ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਖਿਲ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਰਜੁਨ ਹਰ ਮਹੀਨੇ 50,000 ਰੁਪਏ ਦੀ ਮੰਗ ਕਰਦਾ ਸੀ ਤੇ ਨਾ ਦੇਣ ‘ਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ।

ਗ੍ਰਿਫ਼ਤਾਰ ਅਰਜੁਨ ਖ਼ਿਲਾਫ਼ ਸੈਕਟਰ 26 ਥਾਣੇ ਵਿੱਚ ਬੀਐਨਐਸ ਦੀ ਧਾਰਾ 308 (4) (ਜਬਰਦਸਤੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਠਾਕੁਰ ਦਾ ਪਿਛੋਕੜ ਅਪਰਾਧਿਕ ਹੈ ਅਤੇ ਉਸ ਤੋਂ ਕਲੱਬਾਂ ਦੇ ਬਾਹਰ ਹੋਏ ਧਮਾਕਿਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ 26 ਨਵੰਬਰ ਨੂੰ ਤੜਕਸਾਰ ਚੰਡੀਗੜ੍ਹ ਦੇ ਸੈਕਟਰ-26 ‘ਚ ਜ਼ਬਰਦਸਤ ਧਮਾਕੇ ਹੋਏ ਸੀ। ਇਹ ਧਮਾਕੇ ਪੰਜਾਬੀ ਸੰਗੀਤ ਦਾ ਰੈਪਰ ਬਾਦਸ਼ਾਹ ਦੇ ਇਕ ਕਲੱਬ ਸਣੇ ਦੋ ਕਲੱਬਾਂ ਦੇ ਬਾਹਰ ਹੋਏ ਸੀ।ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜਾਂਚ ਟੀਮਾਂ ਮੌਕੇ ‘ਤੇ ਪਹੁੰਚੀਆਂ ਸੀ। ਕਲੱਬ ਦੇ ਬਾਹਰ ਬਾਈਕ ‘ਤੇ ਆਏ ਦੋ ਅਣਪਛਾਤਿਆਂ ਨੇ ਧਮਾਕਾ ਕਰਕੇ ਮੌਕੇ ਤੋਂ ਫਰਾਰ ਹੋਏ ਸੀ।ਇਸ ਧਮਾਕੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਗੋਲ਼ਡੀ ਬਰਾੜ ਦੇ ਨਾਂ ‘ਤੇ ਬਣੇ ਅਕਾਊਂਟ ‘ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ। ਹਾਲਾਂਕਿ ਕਿ ਬਾਅਦ ਵਿੱਚ ਇਹ ਪੋਸਟ ਡੀਲੀਟ ਕਰ ਦਿੱਤੀ ਗਈ ਸੀ ਪਰ ਸਾਈਬਰ ਸੈੱਲ ਨੇ ਪੋਸਟ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਧਮਾਕੇ ਕਰਕੇ ਬਾਈਕ ਸਵਾਰ ਸ਼ਹਿਰ ਦੇ ਵਿੱਚੋ-ਵਿੱਚ ਮੋਹਾਲੀ ਦੇ ਰਸਤੇ ਫ਼ਰਾਰ ਹੋ ਗਏ। ਹਮਲਾਵਰ ਨੌਜਵਾਨ ਮੋਹਾਲੀ ਤੋਂ ਆਏ ਅਤੇ ਵਾਰਦਾਤ ਤੋਂ ਬਾਅਦ ਮੋਹਾਲੀ ਹੀ ਚਲੇ ਗਏ। ਮੁਲਜ਼ਮਾਂ ਨੂੰ ਆਖ਼ਰੀ ਵਾਰ ਮੋਹਾਲੀ ਦੇ ਬੈਸਟੈਕ ਮਾਲ ਨੇੜੇ ਦੇਖਿਆ ਗਿਆ ਸੀ। ਚੰਡੀਗੜ੍ਹ ਪੁਲਸ ਨੇ ਸ਼ਹਿਰ ਦੇ ਲਾਈਟ ਪੁਆਇੰਟਾਂ ਅਤੇ ਚੌਕਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜ਼ਬਤ ਕਰ ਲਈਆਂ ਹਨ। ਵਾਰਦਾਤ ਤੋਂ ਬਾਅਦ ਮੋਹਾਲੀ ਜਾਂਦੇ ਸਮੇਂ ਮੁਲਜ਼ਮ ਕਿਸੇ ਵੀ ਲਾਈਟ ’ਤੇ ਨਹੀਂ ਰੁਕੇ। ਮੁਲਜ਼ਮਾਂ ਨੇ ਹੈਲਮੇੱਟ ਪਾਏ ਹੋਏ ਸੀ। ਕਈ ਥਾਵਾਂ ’ਤੇ ਉਹ ਸਾਈਕਲ ਟਰੈਕ ’ਤੇ ਵੀ ਬਾਈਕ ਦੌੜਾਉਂਦੇ ਹੋਏ ਕੈਦ ਹੋਏ।

ਇਹ ਵੀ ਪਤਾ ਲੱਗਿਆ ਹੈ ਕਿ ਧਮਾਕੇ ਕਰਨ ਵਾਲੇ ਮੋਟਰਸਾਈਕਲ ਸਵਾਰਾਂ ਨੇ ਮੋਗਾ ਦੇ ਈ-ਰਿਕਸ਼ਾ ਦਾ ਜਾਅਲੀ ਨੰਬਰ ਲਾਇਆ ਹੋਇਆ ਸੀ, ਜੋ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਤੋਂ ਨੰਬਰ ਨੋਟ ਕੀਤਾ ਗਿਆ। ਚੰਡੀਗੜ੍ਹ ਪੁਲਸ ਟੀਮ ਮੋਗਾ ਪਹੁੰਚੀ ਤਾਂ ਈ-ਰਿਕਸ਼ਾ ਉੱਥੇ ਹੀ ਖੜ੍ਹਾ ਮਿਲਿਆ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜਾਬ ਦੇ ਨੌਜਵਾਨ ਹਨ।