Connect with us

Punjab

ਭਾਜਪਾ ਦਾ ਪੰਜਾਬ ਚ ਕਿਸੇ ਨਾਲ ਸਮਝੌਤੇ ਦਾ ਕੋਈ ਸਵਾਲ ਨਹੀਂ ਆਪਣੇ ਦਮ ਤੇ ਲੜੇਗੀ ਭਾਜਪਾ ਚੋਣ–ਸਾਨੂੰ ਲਟਕਦਾ ਹੋਇਆ ਮੁੱਖ ਮੰਤਰੀ ਨਹੀਂ ਚਾਹੀਦਾ

Published

on

ਭਾਜਪਾ ਪਾਰਟੀ ਵਲੋਂ ਬਟਾਲਾ ਵਿਖੇ ਆਪਣੇ ਸਥਾਨਿਕ ਨੇਤਾਵਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਰ ਰਹੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲੀਕ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਉਥੇ ਹੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਆਪ ਸਰਕਾਰ ਪੁਰੀ ਤਰ੍ਹਾਂ ਨਾਲ ਸਰਕਾਰ ਚਲਾਉਣ ਵਿਚ ਫੇਲ ਹੋ ਚੁਕੀ ਹੈ।ਅਤੇ ਜੋ ਸੱਤਾ ਚ ਆਉਣ ਤੋਂ ਪਹਿਲਾ ਉਹਨਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਚੋ ਕੋਈ ਵੀ ਵਾਦਾ ਪੁਰਾ ਨਹੀਂ ਕੀਤਾ ਗਿਆ।ਔਰਤਾਂ ਨਾਲ 1000 ਰੁਪਏ ਦੇ ਕੀਤੇ ਵਾਦੇ ਨੂੰ ਪੂਰਾ ਨਾ ਕਰਨ ਤੋਂ ਇਲਾਵਾ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਬਚੀ ਅਤੇ ਹਰ ਪਾਸੇ ਗੈਂਗਸਟਰਾਂ ਦਾ ਰਾਜ ਹੈ ਉਥੇ ਹੀ ਉਹਨਾਂ ਕਿਹਾ ਕਿ ਅੱਜ ਤਾਂ ਪੰਜਾਬ ਸਰਕਾਰ ਨੇ ਦੁੱਧ ਮਹਿੰਗਾ ਤੇ ਸ਼ਰਾਬ ਸਸਤੀ ਕਰ ਦਿੱਤੀ ਹੈ। ਪੰਜਾਬ ਦੀ ਸਰਕਾਰ ਲੋਕਾਂ ਨੂੰ ਨਸ਼ੇੜੀ ਬਨਾਨਾ ਚਾਹੰਦੀ ਹੈ ,ਇਸ ਦੇ ਨਾਲ ਹੀ ਸ਼ਵੇਤ ਮਲਿਕ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਲੋਕ ਲਾਈਨ ਲਗਾ ਕੇ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ।ਅਤੇ ਉਹਨਾਂ ਕਿਹਾ ਕਿ ਬੇਸ਼ਕ ਸੰਗਰੂਰ ਚੋਣ ਹਾਰੇ ਹਨ ਪਰ 2024 ਦੀ ਭਾਜਪਾ ਜਿਥੇ ਲੋਕ ਸਭਾ ਚੋਣਾਂ ਚ ਮਜਬੂਤ ਜਿੱਤ ਹਾਸਿਲ ਕਰੇਗੀ ਉਥੇ ਹੀ ਪੰਜਾਬ ਚ ਵਿਧਾਨ ਸਭਾ ਚੋਣਾਂ 2027 ਚ ਭਾਜਪਾ ਵੱਡੀ ਜਿੱਤ ਹਾਸਿਲ ਕਰ ਪੰਜਾਬ ਚ ਭਾਜਪਾ ਦਾ ਮੁਖ ਮੰਤਰੀ ਹੋਵੇਗਾ | ਅਕਾਲੀ ਦਲ ਪਾਰਟੀ ਨਾਲ ਮੁੜ ਸਮਝੌਤਾ ਹੋਣ ਦੇ ਸਵਾਲ ਤੇ ਸ਼ਵੇਤ ਮਲਿਕ ਨੇ ਕਿਹਾ ਕਿ ਸਮਝੌਤਾ ਦਾ ਕੋਈ ਸਵਾਲ ਨਹੀਂ ਉੱਠਦਾ ਅਤੇ ਹੁਣ ਭਾਜਪਾ ਪਹਿਲਾ ਵਾਂਗ ਛੋਟੇ ਭਰਾ ਵਾਂਗ ਪੰਜਾਬ ਦੀ ਰਾਜਨੀਤੀ ਚ ਨਹੀਂ ਹੋਵੇਗੀ ਬਲਕਿ ਵੱਡੇ ਭਰਾ ਵਾਂਗ ਹੀ ਪੰਜਾਬ ਚ ਭਾਜਪਾ ਚੋਣ ਮੈਦਾਨ ਚ ਉਤਰੇਗੀ ਅਤੇ ਉਸ ਲਈ ਉਹ ਪੰਜਾਬ ਭਰ ਚ ਪਿੰਡ ਪਿੰਡ ਕਸਬੇ ਸ਼ਹਿਰਾਂ ਚ ਪਾਰਟੀ ਨੂੰ ਮਜਬੂਤ ਕਰ ਰਹੇ ਹਨ |