Punjab
ਭਾਜਪਾ ਦੇ ਨੇਤਾ ਅਤੇ ਸਾਬਕਾ ਐਮਐਲਏ ਫਤਿਹਜੰਗ ਸਿੰਘ ਬਾਜਵਾ

ਭਾਜਪਾ ਦੇ ਨੇਤਾ ਅਤੇ ਸਾਬਕਾ ਐਮਐਲਏ ਫਤਿਹਜੰਗ ਸਿੰਘ ਬਾਜਵਾ ਵਲੋਂ ਗੁਰਦਾਸਪੁਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਪਾਰਟੀ ਨੂੰ ਪੰਜਾਬ ਚ ਲੋਕਾਂ ਚ ਭਰੋਸਾ ਬਨਾਂਉਣ ਪਵੇਗਾ ਅਤੇ ਹੁਣ ਦੋ ਸਾਲ ਦਾ ਸਮਾਂ ਹੈ 2024 ਦੇ ਚੋਣਾਂ ਲਈ ਭਾਜਪਾ ਪੰਜਾਬ ਚ ਤਿਆਰੀ ਕਰੇਗੀ ਅਤੇ ਲੋਕਾਂ ਚ ਜਾਵੇਗੀ |
ਉਥੇ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਚ ਵਿਖਾਵੇ ਦਾ ਮਾਡਲ ਤਿਆਰ ਕੀਤਾ ਜਾ ਰਿਹਾ ਹੈ
ਜਦਕਿ ਜੋ ਪਹਿਲਾ ਫੈਸਲਾ ਆਪ ਨੇ ਰਾਜ ਸਭਾ ਮੈਂਬਰ ਬਣਾਉਣ ਦਾ ਲਿਆ ਉਹ ਪੰਜਾਬ ਦੇ ਬਾਹਰ ਤੋਂ ਲੈਕੇ ਪੰਜਾਬੀਆਂ ਨਾਲ ਕੀਤੇ ਜਾਨ ਵਾਲੇ ਧੋਖਾ ਦੀ ਸ਼ੁਰੂਆਤ ਕੀਤੀ ਹੈ ਅਤੇ ਅਗੇ ਵੀ ਵੱਡੇ ਧੋਖੇ ਪੰਜਾਬ ਦੇ ਲੋਕਾਂ ਨਾਲ ਹੋਣਗੇ |